ਬਬਰੀਕ ਚੌਂਕ ਜ਼ੋਨ ਆਫਿਸ ’ਚ ਸ਼ਿਫ਼ਟ ਹੋਏ ਨਿਗਮ ਦੇ ਵਧੇਰੇ ਅਫ਼ਸਰਾਂ ਦੇ ਦਫ਼ਤਰ, ਸ਼ੀਤਲ ਨੇ ਲਾਏ ਪੋਸਟਰ ਪਾੜਨ ਦੇ ਦੋਸ਼

Tuesday, Jun 25, 2024 - 01:31 PM (IST)

ਜਲੰਧਰ (ਖੁਰਾਣਾ)–ਇਨ੍ਹੀਂ ਦਿਨੀਂ ਵੈਸਟ ਵਿਧਾਨ ਸਭਾ ਦੀ ਜ਼ਿਮਨੀ ਚੋਣ ਚੱਲ ਰਹੀ ਹੈ ਅਤੇ ਇਸ ਜ਼ਿਮਨੀ ਚੋਣ ਨੂੰ ਸੱਤਾ ਧਿਰ ਨੇ ਆਪਣੇ ਵੱਕਾਰ ਦਾ ਸਵਾਲ ਬਣਾਇਆ ਹੋਇਆ ਹੈ। ਅਜਿਹੇ ਵਿਚ ਜਲੰਧਰ ਨਗਰ ਨਿਗਮ ਦਾ ਸਾਰਾ ਧਿਆਨ ਵੈਸਟ ਵਿਧਾਨ ਸਭਾ ਹਲਕੇ ਵਿਚ ਸ਼ਿਫ਼ਟ ਹੋ ਗਿਆ ਹੈ। ਹਾਲਤ ਇਹ ਹੈ ਕਿ ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਵੀਰ ਬਬਰੀਕ ਚੌਂਕ ਸਥਿਤ ਨਗਰ ਨਿਗਮ ਦੇ ਜ਼ੋਨ ਦਫ਼ਤਰ ਵਿਚ ਨਿਗਮ ਦੇ ਕਈ ਅਫ਼ਸਰਾਂ ਦੇ ਦਫ਼ਤਰ ਸ਼ਿਫ਼ਟ ਹੋ ਗਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਭਾਖੜਾ ਨਹਿਰ 'ਚ ਪਿਆ ਪਾੜ, ਇਹ ਪਿੰਡ ਡੁੱਬਣ ਦੇ ਕੰਢੇ, ਸੈਂਕੜੇ ਏਕੜ ਫ਼ਸਲ ਤਬਾਹ

ਸੋਮਵਾਰ ਤਾਂ ਨਿਗਮ ਕਮਿਸ਼ਨਰ ਗੌਤਮ ਜੈਨ ਵੀ ਉਥੇ ਕਾਫ਼ੀ ਦੇਰ ਬੈਠੇ ਰਹੇ। ਨਗਰ ਨਿਗਮ ਦੇ ਵਧੇਰੇ ਅਧਿਕਾਰੀ ਇਸੇ ਜ਼ੋਨ ਦਫ਼ਤਰ ਵਿਚ ਬੈਠ ਕੇ ਵੈਸਟ ਵਿਧਾਨ ਸਭਾ ਹਲਕੇ ਦੀ ਸਫ਼ਾਈ, ਪਾਣੀ, ਸੀਵਰੇਜ, ਸਟਰੀਟ ਲਾਈਟ ਵਿਵਸਥਾ ਸਬੰਧੀ ਨਿਰਦੇਸ਼ ਦਿੰਦੇ ਨਜ਼ਰ ਆ ਰਹੇ ਹਨ। ਨਗਰ ਨਿਗਮ ਦੀ ਵਧੇਰੇ ਮਸ਼ੀਨਰੀ ਨੂੰ ਵੀ ਵੈਸਟ ਵਿਧਾਨ ਸਭਾ ਹਲਕੇ ਵਿਚ ਝੋਕ ਦਿੱਤਾ ਗਿਆ ਹੈ ਅਤੇ ਪੂਰੇ ਇਲਾਕੇ ਦੀ ਸਾਫ਼-ਸਫ਼ਾਈ ਦਾ ਕੰਮ ਵੀ ਲਗਾਤਾਰ ਜਾਰੀ ਹੈ। ਇਸ ਦੇ ਬਾਵਜੂਦ ਵੈਸਟ ਹਲਕੇ ਦੀਆਂ ਕਈ ਮੇਨ ਸੜਕਾਂ ਦੇ ਕਿਨਾਰੇ ਕੂੜੇ ਦੇ ਢੇਰ ਲੱਗੇ ਹੋਏ ਹਨ। ਨਗਰ ਨਿਗਮ ਨੇ ਨਹਿਰ ਦੇ ਕਿਨਾਰਿਆਂ ’ਤੇ ਸਫ਼ਾਈ ਨਹੀਂ ਕਰਵਾਈ ਹੈ, ਜਿਸ ਕਾਰਨ ਲੋਕ ਨਿਗਮ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਵੀ ਦਿਸ ਰਹੇ ਹਨ। ਬਬਰੀਕ ਚੌਂਕ ਸਥਿਤ ਜ਼ੋਨ ਦਫ਼ਤਰ ਵਿਚ ਨਿਗਮ ਅਧਿਕਾਰੀਆਂ ਦੇ ਬੈਠਣ ਨਾਲ ਹੁਣ ਸ਼ਿਕਾਇਤਕਰਤਾ ਵੀ ਉਥੇ ਪਹੁੰਚਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ

ਵੈਸਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਆਪਣੇ ਸਾਥੀਆਂ ਸਮੇਤ ਇਸ ਜ਼ੋਨ ਦਫ਼ਤਰ ਵਿਚ ਪਹੁੰਚ ਕੇ ਨਿਗਮ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਕਾਫ਼ੀ ਬਹਿਸ ਕੀਤੀ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪੋਸਟਰ ਅਤੇ ਬੈਨਰ ਪਾੜੇ ਜਾ ਰਹੇ ਹਨ, ਹਾਲਾਂਕਿ ਉਨ੍ਹਾਂ ਸਬੰਧੀ ਮਨਜ਼ੂਰੀ ਵੀ ਲਈ ਹੋਈ ਹੈ। ਇਸ ਮੌਕੇ ਹੋਏ ਰੋਸ-ਪ੍ਰਦਰਸ਼ਨ ਦੌਰਾਨ ਸਾਬਕਾ ਵਿਧਾਇਕ ਨੇ ਨਿਗਮ ਦੇ ਸੈਨੇਟਰੀ ਇੰਸ. ਰਮਨ ਕੁਮਾਰ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਅਤੇ ਕਈ ਹੋਰ ਨਿਗਮ ਅਧਿਕਾਰੀਆਂ ਨੂੰ ਵੀ ਘੇਰਿਆ ਹੈ। ਇਸ ਦੌਰਾਨ ਕਾਫ਼ੀ ਨਾਅਰੇਬਾਜ਼ੀ ਵੀ ਕੀਤੀ ਗਈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News