ਰੇਣੁਕਾਸਵਾਮੀ ਕਤਲ ਮਾਮਲਾ- ਪੁਲਸ ਨੇ ਸੁਪਰਸਟਾਰ ਦਰਸ਼ਨ ਦੇ ਪ੍ਰਸ਼ੰਸਕ ਨੂੰ ਧਮਕੀ ਦੇਣ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

Wednesday, Jun 26, 2024 - 10:58 AM (IST)

ਰੇਣੁਕਾਸਵਾਮੀ ਕਤਲ ਮਾਮਲਾ- ਪੁਲਸ ਨੇ ਸੁਪਰਸਟਾਰ ਦਰਸ਼ਨ ਦੇ ਪ੍ਰਸ਼ੰਸਕ ਨੂੰ ਧਮਕੀ ਦੇਣ ਦੇ ਦੋਸ਼ ''ਚ ਕੀਤਾ ਗ੍ਰਿਫਤਾਰ

ਬੈਂਗਲੁਰੂ- ਕਰਨਾਟਕ ਪੁਲਸ ਨੇ ਮੰਗਲਵਾਰ ਨੂੰ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਜੇਲ੍ਹ  'ਚ ਬੰਦ ਕੰਨੜ ਸੁਪਰਸਟਾਰ ਦਰਸ਼ਨ ਦੇ ਇੱਕ ਪ੍ਰਸ਼ੰਸਕ ਨੂੰ ਗ੍ਰਿਫਤਾਰ ਕੀਤਾ ਹੈ।ਪੁਲਸ ਨੇ ਦੋਸ਼ੀ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਤੋਂ ਗ੍ਰਿਫਤਾਰ ਕੀਤਾ ਹੈ। ਉਸ ਦੀ ਪਛਾਣ ਚੇਤਨ ਵਜੋਂ ਹੋਈ ਹੈ। ਪੁਲਸ ਨੇ ਇੱਕ ਹੋਰ ਦੋਸ਼ੀ ਨਾਗੇਸ਼ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ, ਜੋ ਜੇਲ੍ਹ 'ਚ ਬੰਦ ਅਦਾਕਾਰ ਦਾ ਕੱਟੜ ਪ੍ਰਸ਼ੰਸਕ ਹੈ।

ਇਹ ਖ਼ਬਰ ਵੀ ਪੜ੍ਹੋ- ਪਤੀ ਦੇ ਪਿਆਰ 'ਚ ਡੁੱਬੀ ਨਜ਼ਰ ਆਈ ਸੋਨਾਕਸ਼ੀ ਸਿਨਹਾ,ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

ਬੈਂਗਲੁਰੂ ਦੇ ਬਸਵੇਸ਼ਵਰਾ ਨਗਰ ਪੁਲਸ ਨੇ ਅਦਾਲਤ ਦੇ ਹੁਕਮਾਂ ਦੇ ਅਨੁਸਾਰ ਦੋਸ਼ੀ ਖਿਲਾਫ ਐੱਫ.ਆਈ.ਆਰ. ਕਰ ਲਈ ਹੈ। ਮੁਲਜ਼ਮਾਂ ਨੇ ਫ਼ਿਲਮ ਮੇਕਰ ਉਮਾਪਤੀ ਗੌੜਾ ਅਤੇ ਕੰਨੜ ਅਦਾਕਾਰ ਪ੍ਰਥਮ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।ਉਮਾਪਤੀ ਗੌੜਾ ਅਤੇ ਪ੍ਰਥਮ ਨੇ ਅਦਾਕਾਰ ਖਿਲਾਫ ਆਪਣੀ ਰਾਏ ਜ਼ਾਹਰ ਕੀਤੀ ਸੀ ਅਤੇ ਮ੍ਰਿਤਕ ਰੇਣੁਕਾ ਸਵਾਮੀ ਨਾਲ ਹਮਦਰਦੀ ਜਤਾਈ ਸੀ। 

ਇਹ ਖ਼ਬਰ ਵੀ ਪੜ੍ਹੋ- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਘਰ ਗੂੰਝਣਗੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਰੇਣੁਕਾ ਸਵਾਮੀ ਨੂੰ ਦਰਸ਼ਨ, ਉਸ ਦੇ ਸਾਥੀ ਪਵਿੱਤਰ ਗੌੜਾ ਅਤੇ 15 ਹੋਰਾਂ ਨੇ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।ਫੜੇ ਗਏ ਮੁਲਜ਼ਮ ਚੇਤਨ ਨੇ ਵੀਡੀਓ ਬਣਾ ਕੇ ਧਮਕੀਆਂ ਦੇਣ ਲਈ ਮੁਆਫੀ ਮੰਗੀ। ਇਸ ਤੋਂ ਇਲਾਵਾ ਉਨ੍ਹਾਂ ਵਾਅਦਾ ਕੀਤਾ ਕਿ ਉਹ ਕਾਨੂੰਨ ਦੀ ਪਾਲਣਾ ਕਰਨਗੇ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ- ਦੀਪਿਕਾ ਪਾਦੂਕੋਣ ਦੇ ਬੇਬੀ ਬੰਪ ਨੂੰ ਨਕਲੀ ਕਹਿਣ ਵਾਲਿਆਂ ਦੀ ਰਿਚਾ ਚੱਡਾ ਨੇ ਲਗਾਈ ਕਲਾਸ

ਦਰਸ਼ਨ ਦੇ ਪ੍ਰਸ਼ੰਸਕਾਂ ਨੇ ਜੇਲ 'ਚ ਬੰਦ ਐਕਟਰ ਖਿਲਾਫ ਬੋਲਣ 'ਤੇ ਮੀਡੀਆ ਅਤੇ ਮੀਡੀਆ ਵਾਲਿਆਂ ਨੂੰ ਧਮਕੀਆਂ ਵੀ ਦਿੱਤੀਆਂ ਸਨ। ਪ੍ਰਸ਼ੰਸਕ ਧਮਕੀ ਭਰੇ ਵੀਡੀਓ ਵੀ ਜਾਰੀ ਕਰ ਰਹੇ ਹਨ, ਅਦਾਕਾਰ ਦੇ ਆਲੋਚਕਾਂ ਨੂੰ ਗੰਭੀਰ ਨਤੀਜਿਆਂ ਦੀ ਚੇਤਾਵਨੀ ਦੇ ਰਹੇ ਹਨ। ਪੁਲਸ ਇਸ ਸਬੰਧੀ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।
 


author

Priyanka

Content Editor

Related News