ਜੰਮੂ ਕਸ਼ਮੀਰ ਪੁਲਸ ਨੇ 171 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Saturday, Jun 01, 2024 - 02:31 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ 'ਚ ਇਸ ਸਾਲ ਦੇ ਪਹਿਲੇ 5 ਮਹੀਨਿਆਂ 'ਚ ਨਾਰਕੋ ਐਕਟ ਦੇ ਅਧੀਨ 44 ਹਾਰਡ ਕੋਰ ਤਸਕਰਾਂ ਸਮੇਤ 171 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 51.62 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਸ ਨੇ ਕਿਹਾ ਕਿ ਪਿਛਲੇ 5 ਮਹੀਨਿਆਂ 'ਚ 16 ਨਸ਼ਾ ਤਸਕਰਾਂ ਦੀ 5.5 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਗਈ। ਨਾਰਕੋਟਿਕ ਡਰੱਗਜ਼ ਐਂਡ ਸਾਈਕ੍ਰੋਟ੍ਰੋਪਿਕ ਪਦਾਰਥ ਐਕਟ (ਐੱਨ.ਡੀ.ਪੀ.ਐੱਸ.) ਦੇ ਅਧੀਨ ਘੱਟੋ-ਘੱਟ 95 ਨਸ਼ਾ ਤਸਕਰਾਂ 'ਤੇ ਅਤੇ 44 ਹਾਰਡ ਕੋਰ ਲੋਕਾਂ 'ਤੇ ਗੈਰ-ਕਾਨੂੰਨੀ ਤਸਕਰੀ ਰੋਕਥਾਮ (ਪੀਆਈਟੀ-ਐੱਨਡੀਪੀਐੱਸ) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਇਸ ਸਾਲ ਪਹਿਲੇ 5 ਮਹੀਨਿਆਂ ਦੌਰਾਨ ਪ੍ਰਦੇਸ਼ 'ਚ ਤਸਕਰੀ ਦੀਆਂ ਗਤੀਵਿਧੀਆਂ ਲਈ ਇਸਤੇਮਾਲ ਕੀਤੇ ਗਏ 15 ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਪੁਲਸ ਨੇ 51.62 ਕਰੋੜ ਰੁਪਏ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ, ਜਿਨ੍ਹਾਂ 'ਚ 50.73 ਕਰੋੜ ਰੁਪਏ ਦੀ ਬ੍ਰਾਊਨ ਸ਼ੂਗਰ (8.26 ਕਿਲੋਗ੍ਰਾਮ), 85.93 ਲੱਖ ਰੁਪਏ ਦੀ ਹੈਰੋਇਨ (661 ਗ੍ਰਾਮ), 32.68 ਲੱਖ ਰੁਪਏ ਦੀ ਚਰਸ (4.08 ਕਿਲੋਗ੍ਰਾਮ), 41.77 ਲੱਖ ਰੁਪਏ ਦਾ ਗਾਂਜਾ ਪਾਊਡਰ (62.60 ਕਿਲੋਗ੍ਰਾਮ), 70 ਹਜ਼ਾਰ ਰੁਪਏ ਕੀਮਤ ਦੀ ਸਪਾਸਮੋਪ੍ਰੋਕਸੀਵੋਨ ਪਲੱਸ 1020 ਟੈਬਲੇਟ ਅਤੇ 19 ਹਜ਼ਾਰ ਰੁਪਏ ਦੀ 71 ਫਾਸਫੇਟ ਸਿਰਪ ਸ਼ਾਮਲ ਹਨ। ਪੁਲਸ ਨੇ ਕਿਹਾ,''ਲਗਾਤਾਰ ਕਾਰਵਾਈ ਕਾਰਨ ਬਾਰਾਮੂਲਾ 'ਚ ਹੈਰੋਇਨ ਤਸਕਰੀ ਦੇ ਮਾਮਲਿਆਂ 'ਚ ਲਗਾਤਾਰ ਭਾਰੀ ਗਿਰਾਵਟ ਦੇਖੀ ਗਈ ਹੈ।'' ਪੁਲਸ ਨੇ ਲੋਕਾਂ ਨੂੰ ਆਪਣੇ ਨੇੜੇ-ਤੇੜੇ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਜਾਣਕਾਰੀ ਦੇਣ ਦੀ ਵੀ ਅਪੀਲ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8