ਲੋਕ ਸਭਾ ਚੋਣਾਂ ਵਿਚ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Jun 03, 2024 - 06:37 PM (IST)

ਤਰਨਤਾਰਨ (ਰਮਨ)-ਲੋਕ ਸਭਾ ਚੋਣਾਂ ਵਿਚ ਰਿਟਰਨਿੰਗ ਅਫ਼ਸਰ ਵੱਲੋਂ ਵੱਖ-ਵੱਖ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ, ਜਿਸ ਦੇ ਚੱਲਦੇ ਕਈ ਕਰਮਚਾਰੀਆਂ ਵੱਲੋਂ ਰਿਟਰਨਿੰਗ ਅਫਸਰ ਦੇ ਹੁਕਮਾਂ ਨੂੰ ਟਿੱਚ ਜਾਣਿਆ ਗਿਆ ਸੀ। ਜਿਸ ਸਬੰਧੀ ਰਿਟਰਨਿੰਗ ਅਫਸਰ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਤਹਿਤ ਡਿਊਟੀ ਵਿਚ ਗੈਰ ਹਾਜ਼ਰ ਰਹਿਣ ਦੇ ਚੱਲਦਿਆਂ ਇਕ ਕਰਮਚਾਰੀ ਖ਼ਿਲਾਫ਼ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਅਸਮਾਨ ਤੋਂ ਵਰ੍ਹ ਰਹੀ ਅੱਗ, ਅੱਜ ਤਿੰਨ ਡਿਗਰੀ ਤਾਪਮਾਨ ਦਾ ਹੋ ਸਕਦੈ ਵਾਧਾ, ਐਡਵਾਈਜ਼ਰੀ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਵਿਚ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੇ ਹੁਕਮਾਂ ਤਹਿਤ ਅਮਰਜੀਤ ਸਿੰਘ ਪੁੱਤਰ ਮਨਮੋਹਨ ਸਿੰਘ ਵਾਸੀ ਮਕਾਨ ਨੰਬਰ ਸੱਤ ਬਾਬਾ ਦੀਪ ਸਿੰਘ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਦੀ ਡਿਊਟੀ ਬੂਥ ਨੰਬਰ 78 ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਜਹਾਂਗੀਰ ਵਿਖੇ ਲਗਾਈ ਗਈ ਸੀ ਪ੍ਰੰਤੂ ਉਕਤ ਕਰਮਚਾਰੀ ਲਗਾਈ ਗਈ ਡਿਊਟੀ ਵਿਚ ਗੈਰ ਹਾਜ਼ਰ ਪਾਇਆ ਗਿਆ, ਜਿਸ ਦੇ ਚੱਲਦਿਆਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਵਿਚ ਅੜਿਕਾ ਪੈ ਰਿਹਾ ਸੀ । ਇਸ ਦੌਰਾਨ ਅਮਰਜੀਤ ਸਿੰਘ ਵੱਲੋਂ ਡਿਊਟੀ ਦੌਰਾਨ ਲਾਪ੍ਰਵਾਹੀ ਅਤੇ ਇਨਕਾਰੀ ਕੀਤੀ ਜਾਣੀ ਪਾਈ ਗਈ ਹੈ। ਜਿਸ ਤੋਂ ਬਾਅਦ ਰਿਟਰਨਿੰਗ ਅਫ਼ਸਰ ਦੇ ਆਦੇਸ਼ਾਂ ਤਹਿਤ ਸਹਾਇਕ ਰਿਟਰਨਿੰਗ ਕੰਮ ਉਪ ਮੰਡਲ ਮਜਿਸਟਰੇਟ ਖਡੂਰ ਸਾਹਿਬ ਸਚਿਨ ਪਾਠਕ ਦੇ ਬਿਆਨਾਂ ਤਹਿਤ ਅਮਰਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਨਸ਼ੇ ਦੀ ਪੂਰਤੀ ਲਈ ਨਸ਼ੇੜੀਆਂ ਨੇ ਲੱਭਿਆ ਇਹ ਨਵਾਂ ਤਰੀਕਾ, ਪੂਰੀ ਖ਼ਬਰ ਪੜ੍ਹ ਉੱਡਣਗੇ ਹੋਸ਼

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਸਹਾਇਕ ਰਿਟਰਨਿੰਗ ਅਫਸਰ ਦੇ ਬਿਆਨਾਂ ਹੇਠ ਅਮਰਜੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਲੋਕ ਸਭਾ ਉਮੀਦਵਾਰਾਂ ਲਈ ਜਾਰੀ ਕੀਤੇ ਹੁਕਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News