ਪੀ.ਓ. ਸਟਾਫ ਨੇ ਭਗੋੜੇ ਨੂੰ ਕੀਤਾ ਗ੍ਰਿਫਤਾਰ

06/12/2024 5:23:14 PM

ਪਟਿਆਲਾ (ਬਲਜਿੰਦਰ) : ਪੀ.ਓ.ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ.ਐਸ.ਆਈ .ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਇੱਕ ਭਗੋੜੇ ਨੂੰ ਗ੍ਰਿਫਤਾਰ ਕੀਤਾ ਹੈ। ਪੀ.ਓ.ਸਟਾਫ ਨੇ ਦਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡੇਰਾ ਪਿੰਡ ਮੰਜਾਲ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਖ਼ਿਲਾਫ ਥਾਣਾ ਸਨੋਰ ਵਿਖੇ ਕੇਸ ਦਰਜ ਹੈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਦਵਿੰਦਰ ਸਿੰਘ ਨੂੰ 10 ਅਗਸਤ 2023 ਨੂੰ ਪੀ.ਓ ਕਰਾਰ ਦਿੱਤਾ ਸੀ। 

ਉਕਤ ਪੀ.ਓ. ਨੂੰ ਗ੍ਰਿਫਤਾਰ ਕਰਨ ਵਿਚ ਏ.ਐੱਸ.ਆਈ. ਜਸਪਾਲ ਸਿੰਘ, ਏ.ਐੱਸ.ਆਈ ਅਮਰਜੀਤ ਸਿੰਘ, ਏ.ਐੱਸ.ਆਈ. ਸੁਰਜੀਤ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ, ਏ.ਐੱਸ.ਆਈ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ ਸੁਰੇਸ਼ ਕੁਮਾਰ ਨੇ ਵੀ ਅਹਿਮ ਭੂਮਿਕਾ ਨਿਭਾਈ ਸੀ।


Gurminder Singh

Content Editor

Related News