ਕਤਲ ਕੇਸ 'ਚ ਕੰਨੜ ਅਦਾਕਾਰ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
Tuesday, Jun 11, 2024 - 05:31 PM (IST)

ਮੁੰਬਈ- ਮਸ਼ਹੂਰ ਕੰਨੜ ਅਦਾਕਾਰ ਦਰਸ਼ਨ ਥੂਗੁਦੀਪ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਦਾਕਾਰ 'ਤੇ ਕਤਲ ਦਾ ਦੋਸ਼ ਲੱਗਾ ਹੈ ਅਤੇ ਪੁਲਸ ਨੇ ਇਸ ਮਾਮਲੇ 'ਚ ਉਸ ਨੂੰ ਹਿਰਾਸਤ 'ਚ ਲੈ ਲਿਆ ਹੈ। ਕੇਵਲ ਦਰਸ਼ਨ ਹੀ ਨਹੀਂ ਬਲਕਿ ਉਸ ਦੇ 9 ਸਾਥੀਆਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੁਪਮ ਖੇਰ ਨੇ ਰਜਨੀਕਾਂਤ ਨਾਲ ਸ਼ੇਅਰ ਕੀਤਾ ਕਿਊਟ ਵੀਡੀਓ, ਫੈਨਜ਼ ਕਰ ਰਹੇ ਹਨ ਪਸੰਦ
ਪੱਛਮੀ ਬੇਂਗਲੁਰੂ ਦੇ ਡੀ.ਸੀ.ਪੀ. ਗਿਰੀਸ਼ ਨੇ ਕਿਹਾ ਹੈ ਕਿ ਅਦਾਕਾਰ ਦਰਸ਼ਨ ਥੂਗੁਦੀਪ ਨੂੰ ਕਾਮਕਸ਼ੀਪਾਲਿਆ ਪੁਲਸ ਸਟੇਸ਼ਨ 'ਚ ਦਰਜ ਇਕ ਕਤਲ ਦੇ ਮਾਮਲੇ 'ਚ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਇੱਕ ਕਤਲ ਕੇਸ 'ਚ ਮੁਲਜ਼ਮ ਨੇ ਅਦਾਕਾਰ ਦਰਸ਼ਨ ਦਾ ਨਾਂ ਸਾਹਮਣੇ ਲਿਆ ਹੈ। ਪੁਲਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ। ਦੋਸ਼ ਹੈ ਕਿ ਦਰਸ਼ਨ ਲਗਾਤਾਰ ਮੁਲਜ਼ਮਾਂ ਦੇ ਸੰਪਰਕ 'ਚ ਸੀ।ਪੀੜਤ ਰੇਣੁਕਾਸਵਾਮੀ ਦੀ ਲਾਸ਼ ਐਤਵਾਰ ਨੂੰ ਕਾਮਕਸ਼ੀਪਾਲਿਆ ਨੇੜੇ ਇਕ ਨਾਲੇ ਵਿੱਚੋਂ ਮਿਲੀ।
ਇਹ ਖ਼ਬਰ ਵੀ ਪੜ੍ਹੋ : 'ਸਿਕੰਦਰ' ਫ਼ਿਲਮ 'ਚ ਦੇਖਣ ਨੂੰ ਮਿਲੇਗਾ ਜ਼ਬਰਦਸਤ ਐਕਸ਼ਨ, ਈਦ 'ਤੇ ਹੋਵੇਗੀ ਫ਼ਿਲਮ ਰਿਲੀਜ਼
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਉੱਥੋਂ ਲੰਘ ਰਹੇ ਲੋਕਾਂ ਨੇ ਗਲੀ ਦੇ ਕੁੱਤਿਆਂ ਨੇ ਨਾਲੇ ਵਿੱਚੋਂ ਇੱਕ ਲਾਸ਼ ਨੂੰ ਖਿੱਚਦੇ ਦੇਖਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮਾਮਲੇ ਦੀ ਜਾਂਚ ਦੌਰਾਨ ਗਿਰੀਨਗਰ ਦੇ ਤਿੰਨ ਲੋਕਾਂ ਨੇ ਕਥਿਤ ਤੌਰ 'ਤੇ ਕਤਲ ਦੇ ਸਿਲਸਿਲੇ 'ਚ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਤਿੰਨਾਂ ਨੇ ਦਾਅਵਾ ਕੀਤਾ ਕਿ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ 'ਤੇ ਦਰਸ਼ਨ ਦੇ ਕਹਿਣ 'ਤੇ ਕਤਲ ਨੂੰ ਅੰਜਾਮ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।