ਕੁਸ਼ਤੀ ਸਿੱਖਣ ਗਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ

Monday, Mar 29, 2021 - 11:59 AM (IST)

ਕੁਸ਼ਤੀ ਸਿੱਖਣ ਗਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ

ਜੀਂਦ(ਪ੍ਰਮੋਦ)- ਸਦਰ ਥਾਣਾ ਦੇ ਅਧੀਨ ਪੈਂਦੇ ਇਕ ਪਿੰਡ ਦੇ ਸਕੂਲ ’ਚ ਕੁਸ਼ਤੀ ਕੋਚ ਨੇ ਨਾਬਾਲਿਗ ਖਿਡਾਰਣ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ 14 ਸਾਲ ਦੀ ਬੇਟੀ 8ਵੀਂ ਜਮਾਤ ’ਚ ਪੜ੍ਹਦੀ ਹੈ।

ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ

ਸਰਕਾਰੀ ਸਕੂਲ ’ਚ ਪਿੰਡ ਦੇ ਹੀ ਨੌਜਵਾਨ ਸੋਨੂੰ ਨੇ ਕੁਸ਼ਤੀ ਅਖਾੜਾ ਖੋਲ੍ਹਿਆ ਹੋਇਆ ਹੈ। ਉਹ ਲੜਕੇ ਅਤੇ ਲਡ਼ਕੀਆਂ ਨੂੰ ਕੁਸ਼ਤੀ ਸਿਖਾਉਂਦਾ ਹੈ। ਉਸ ਦੀ ਬੇਟੀ ਵੀ 4-5 ਦਿਨਾਂ ਤੋਂ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਸ਼ਾਮ ਨੂੰ ਹੋਰ ਲਡ਼ਕੀਆਂ ਦੇ ਨਾਲ ਸਕੂਲ ’ਚ ਕੁਸ਼ਤੀ ਸਿੱਖਣ ਜਾਂਦੀ ਸੀ। 27 ਮਾਰਚ ਦੁਪਹਿਰ ਬਾਅਦ ਲੱਗਭੱਗ 3 ਵਜੇ ਉਹ ਹੋਰ ਲਡ਼ਕੀਆਂ ਤੋਂ ਪਹਿਲਾਂ ਸਕੂਲ ’ਚ ਕੁਸ਼ਤੀ ਸਿੱਖਣ ਚਲੀ ਗਈ। ਉੱਥੇ ਕੋਚ ਸੋਨੂੰ ਉਸ ਨੂੰ ਇਕ ਕਮਰੇ ’ਚ ਲੈ ਗਿਆ ਅਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਇਸ ਬਾਰੇ ਕਿਸੇ ਨੂੰ ਦੱਸਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ।

ਇਹ ਵੀ ਪੜ੍ਹੋ: 3 ਸਾਲਾ ਬੱਚੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੱਤਿਆ

ਜਾਂਚ ਅਧਿਕਾਰੀ ਡੀ. ਐੱਸ. ਪੀ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾ ਕੇ ਸੋਨੂੰ ਦੇ ਖਿਲਾਫ ਜਬਰ-ਜ਼ਿਨਾਹ ਕਰਨ, ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਐੱਸ. ਸੀ.-ਐੱਸ. ਟੀ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਵੇਗੀ।


author

cherry

Content Editor

Related News