ਮੁਕਾਬਲੇ ''ਚ ਮਹਿਲਾ ਸਮੇਤ 2 ਨਕਸਲੀ ਢੇਰ, ਇਕ ਜ਼ਖਮੀ

Thursday, Apr 18, 2019 - 10:33 AM (IST)

ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲੇ ਨੂੰ ਧਨਿਕਰਤਾ ਅਤੇ ਦੁਵਾਲੀਕਰਕਾ ਦੇ ਜੰਗਲਾਂ 'ਚ ਵੀਰਵਾਰ ਨੂੰ ਪੁਲਸ ਅਤੇ ਨਕਸਲੀਆਂ ਦਰਮਿਆਨ ਮੁਕਾਬਲੇ 'ਚ ਇਕ ਮਹਿਲਾ ਨਕਸਲੀ ਸਮੇਤ 2 ਨਕਸਲੀ ਦੇ ਮਾਰੇ ਗਏ। ਇਸ ਦੇ ਨਾਲ ਹੀ ਸੰਤਰੀ ਡਿਊਟੀ 'ਚ ਲੱਗਾ ਇਕ ਨਕਸਲੀ ਵੀ ਮੁਕਾਬਲੇ 'ਚ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਤੋਂ ਬਾਅਦ ਦੰਤੇਵਾੜਾ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਦੇ ਅਧਿਕਾਰਤ ਸੂਤਰਾਂ ਅਨੁਸਾਰ ਡੀ.ਆਰ.ਜੀ. ਅਤੇ ਜ਼ਿਲਾ ਪੁਲਸ ਫੋਰਸ ਦੀ ਸਾਂਝੀ ਕਾਰਵਾਈ 'ਚ ਧਨਿਕਰਕਾ ਅਤੇ ਦੁਵਾਲੀਕਰਕਾ ਦੇ ਜੰਗਲਾਂ 'ਚ ਸਰਚਿੰਗ ਦੌਰਾਨ ਪੁਲਸ ਨਕਸਲੀ ਮੁਕਾਬਲਾ ਹੋਇਆ, ਜਿਸ 'ਚ 2 ਨਕਸਲੀ ਮਾਰੇ ਗਏ। ਇਸ 'ਚ 5 ਲੱਖ ਦਾ ਇਨਾਮੀ ਮਲੰਗਿਰ ਏਰੀਆ ਕਮੇਟੀ ਦਾ ਮੈਂਬਰ, ਵਿਦਿਆਰਥੀ ਸੰਗਠਨ ਚੇਅਰਮੈਨ ਅਤੇ ਆਈ.ਈ.ਡੀ. ਐਕਸਪਰਟ ਵਰਗੀਸ਼ ਨਾਲ ਮਹਿਲਾ ਨਕਸਲੀ ਸ਼ਾਮਲ ਹੈ।

ਮੁਕਾਬਲੇ ਤੋਂ ਬਾਅਦ ਦੰਤੇਵਾੜਾ ਦੇ ਪੁਲਸ ਕਮਿਸ਼ਨਰ ਡਾ. ਅਭਿਸ਼ੇਖ ਪਲੱਵ ਖੁਦ ਹਾਦਸੇ ਵਾਲੀ ਜਗ੍ਹਾ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ। ਮਾਰੇ ਗਏ ਦੋਹਾਂ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਟਰੈਕਟਰ 'ਤੇ ਜ਼ਿਲਾ ਹੈੱਡ ਕੁਆਰਟਰ ਲਿਜਾਇਆ ਗਿਆ ਹੈ। ਪੁਲਸ ਨੇ ਹਾਦਸੇ ਵਾਲੀ ਜਗ੍ਹਾ ਤੋ 315 ਬੋਰ ਦੀ ਬੰਦੂਕ ਬਰਾਮਦ ਕੀਤੀ ਹੈ। ਨਕਸਲੀ ਪਿੰਡ 'ਚ ਡਰ ਫੈਲਾਉਣ ਅਤੇ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਲਈ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਪੁਲਸ ਡਾਇਰੈਕਟਰ ਜਨਰਲ ਨਕਸਲ ਗਿਰਧਾਰੀ ਨਾਇਕ ਨੇ ਦੱਸਿਆ ਕਿ ਮਾਰਿਆ ਗਿਆ ਨਕਸਲੀ ਵਰਗੀਸ਼ ਪਿਛਲੀ 9 ਅਪ੍ਰੈਲ ਨੂੰ ਵਿਧਾਇਕ ਭੀਮਾ ਮੰਡਾਵੀ ਦੇ ਕਤਲ 'ਚ ਸ਼ਾਮਲ ਸੀ।


DIsha

Content Editor

Related News