ਟੀਟੂ ਬਾਣੀਆ ਸਾਥੀਆਂ ਸਮੇਤ ਭਾਜਪਾ ''ਚ ਸ਼ਾਮਲ

Thursday, Sep 26, 2024 - 07:18 PM (IST)

ਲੁਧਿਆਣਾ (ਵੈੱਬ ਡੈਸਕ)- ਲੁਧਿਆਣਾ ਤੋਂ ਸਮਾਜ ਸੇਵੀ ਟੀਟੂ ਬਾਣੀਆ ਅੱਜ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਸ਼ਮੂਲੀਅਤ ਭਾਜਪਾ ਦੇ ਸੀਨੀਅਰ ਸੀਨੀਅਰ ਆਗੂ ਹਰਜੀਤ ਗਰੇਵਾਲ ਵੱਲੋਂ ਕਰਵਾਈ ਗਈ ਹੈ। ਇਸ ਦੌਰਾਨ ਹਰਜੀਤ ਗਰੇਵਾਲ ਨੇ ਜੈ ਪ੍ਰਕਾਸ਼ ਜੈਨ ਉਰਫ਼ ਟੀਟੂ ਬਾਣੀਆ ਨੂੰ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਮੂਲੀਅਤ ਕਰਵਾਈ ਗਈ। ਇਸ ਮੌਕੇ ਟੀਟੂ ਬਾਣੀਆ ਵੱਲੋਂ ਹਰਜੀਤ ਗਰੇਵਾਲ ਸਮੇਤ ਭਾਜਪਾ ਦੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ।  ਉਥੇ ਹੀ ਇਸ ਮੌਕੇ ਹਰਜੀਤ ਗਰੇਵਾਲ ਨੇ ਕਿਸਾਨਾਂ ਦਾ ਰਸਤਾ ਰੋਕੇ ਜਾਣ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕੋਈ ਰਸਤਾ ਨਹੀਂ ਰੋਕਿਆ ਹੈ, ਸਿਰਫ਼ ਟਰਾਲੀਆਂ ਨੂੰ ਹੀ ਰੋਕਿਆ ਗਿਆ ਹੈ। ਬੱਸਾਂ ਅਤੇ ਕਾਰਾਂ ਰਾਹੀਂ ਕਿਸਾਨ ਦਿੱਲੀ ਜਾ ਸਕਦੇ ਹਨ। 

ਇਹ ਵੀ ਪੜ੍ਹੋ- ਹੁਣ ਪੁਲਸ ਵੀ ਸੁਰੱਖਿਅਤ ਨਹੀਂ, ਮਹਿਲਾ ਸਬ-ਇੰਸਪੈਕਟਰ ਨਾਲ ਹੋ ਗਿਆ ਵੱਡਾ ਕਾਂਡ

PunjabKesari

ਸਮਾਜ ਸੇਵੀ ਟੀਟੂ ਬਾਣੀਆ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋਣ ਨਾਲ ਸਿਆਸੀ ਮੈਦਾਨ ਵਿੱਚ ਇਕ ਨਵਾਂ ਕਦਮ ਚੁੱਕਿਆ ਹੈ। ਉਹ ਆਪਣੇ ਸਿਆਸੀ ਸਫ਼ਰ ਦੌਰਾਨ ਮੁਕੱਦਮੀ ਮੁੱਦਿਆਂ ਨੂੰ ਅੱਗੇ ਰੱਖਦੇ ਆਏ ਹਨ ਅਤੇ ਅਕਸਰ ਲੋਕਾਂ ਦੇ ਹੱਕਾਂ ਲਈ ਆਵਾਜ਼ ਚੁੱਕੀ ਹੈ। ਟੀਟੂ ਬਾਨੀਆ ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੇ ਸੇਵਾ ਦੇ ਕਾਰਜ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ- ਉੱਜੜ ਰਹੀਆਂ ਮਾਵਾਂ ਦੀਆਂ ਕੁੱਖਾਂ, ਨਸ਼ੇ ਦੀ ਦਲਦਲ 'ਚ ਡੁੱਬਦੀ ਜਾ ਰਹੀ ਪੰਜਾਬ ਦੀ ਜਵਾਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News