ਵੰਦੇ ਭਾਰਤ ਮਿਸ਼ਨ : ਬ੍ਰਿਟੇਨ ''ਚ ਫਸੇ 331 ਭਾਰਤੀ ਹੈਦਰਾਬਾਦ ਪਹੁੰਚੇ
Tuesday, May 12, 2020 - 03:12 PM (IST)
ਹੈਦਰਾਬਾਦ- ਵੰਦੇ ਭਾਰਤ ਮਿਸ਼ਨ ਦੇ ਅਧੀਨ ਵਿਦੇਸ਼ਾਂ 'ਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਦੇ ਅਧੀਨ, ਏਅਰ ਇੰਡੀਆ ਦਾ ਇਕ ਜਹਾਜ਼ ਬ੍ਰਿਟੇਨ 'ਚ ਫਸੇ 331 ਲੋਕਾਂ ਨੂੰ ਲੈ ਕੇ ਇੱਥੇ ਕੌਮਾਂਤਰੀ ਹਵਾਈ ਅੱਡੇ ਪਹੁੰਚਿਆ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਬੋਇੰਗ 773 ਜਹਾਜ਼ ਤੜਕੇ 2.21 ਵਜੇ ਪਹੁੰਚਿਆ। ਬਾਅਦ 'ਚ ਉਹੀ ਜਹਾਜ਼ ਦਿੱਲੀ ਹੁੰਦੇ 87 ਯਾਤਰੀਆਂ ਨੂੰ ਲੈ ਕੇ ਅਮਰੀਕਾ ਗਿਆ। ਯਾਤਰੀਆਂ ਨੂੰ ਮੁੱਖ ਯਾਤਰੀ ਟਰਮਿਨਲ ਨੇ ਪੂਰੀ ਤਰ੍ਹਾਂ ਸਵੱਛ ਅਤੇ ਰੋਗ ਮੁਕਤ ਅੰਤਰਰਾਸ਼ਟਰੀ ਆਗਮਨ ਪੁਆਇੰਟ ਲਿਜਾਇਆ ਗਿਆ।
ਹਵਾਈ ਅੱਡਾ ਅਧਿਕਾਰੀਆਂ ਨੇ ਆਗਮਨ ਅਤੇ ਰਵਾਨਗੀ ਨੂੰ ਪੂਰੀ ਤਰਾਂ ਸਵੱਛ ਅਤੇ ਰੋਗ ਮੁਕਤ ਕੀਤਾ ਸੀ। ਸਾਰੇ ਯਾਤਰੀ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰਾਂ ਨੂੰ 20-25 ਲੋਕਾਂ ਦੇ ਜੱਥੇ 'ਚ ਲਿਆਂਦਾ ਗਿਆ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਅਰੋਬਰਿੱਜ ਨਿਕਾਸ 'ਤੇ ਲੱਗੇ ਥਰਮਲ ਕੈਮਰਾ ਰਾਹੀਂ ਹਰੇਕ ਯਾਤਰੀ ਅਤੇ ਚਾਲਕ ਦਲ ਦੇ ਹਰੇਕ ਮੈਂਬਰਾਂ ਦੀ ਜਾਂਚ ਕੀਤੀ ਗਈ। ਯਾਤਰੀਆਂ ਦੀ ਸਿਹਤ ਜਾਂਚ ਤੋਂ ਬਾਅਦ, ਸੁਰੱਖਿਆਤਮਕ ਯੰਤਰ ਪਹਿਨ ਕੇ ਸੀ.ਆਈ.ਐੱਸ.ਐੱਫ. ਕਰਮਚਾਰੀ ਯਾਤਰੀਆਂ ਦੇ ਸਮੂਹ ਨੂੰ ਇਮੀਗ੍ਰੇਸ਼ਨ ਕਾਊਂਟਰ ਤੱਕ ਲੈ ਗਏ। ਇੱਥੇ ਆਉਣ ਤੋਂ ਬਾਅਦ ਯਾਤਰੀਆਂ ਨੂੰ ਤੈਅ ਥਾਂਵਾਂ 'ਤੇ ਆਈਸੋਲੇਸ਼ਨ ਲਈ ਲਿਜਾਇਆ ਗਿਆ।