ਉਤਰ ਪ੍ਰਦੇਸ਼ ਕਾਂਗਰਸ ਦੇ 35 ਕਾਂਗਰਸੀਆਂ ਨੇ ਦਿੱਤਾ ਅਸਤੀਫਾ

Saturday, Jun 29, 2019 - 07:28 PM (IST)

ਲਖਨਊ: ਲੋਕਸਭਾ ਚੋਣਾਂ 'ਚ ਕਰਾਰੀ ਹਾਰ ਦੇ ਬਾਅਦ ਕਾਂਗਰਸ 'ਚ ਅਸਤੀਫੇ ਦੇਣ ਦੇ ਦੌਰ ਸ਼ੁਰੂ ਹੋਣ ਦੇ ਤਹਿਤ ਸ਼ਨੀਵਾਰ ਨੂੰ ਉਤਰ ਪ੍ਰਦੇਸ਼ ਕਾਂਗਰਸ ਕਮੇਟੀ  ਦੇ 35 ਸੀਨੀਅਰ ਕਾਂਗਰਸੀ ਅਧਿਕਾਰੀਆਂ ਨੇ ਵੀ ਆਪਣੇ-ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਰਟੀ ਵਲੋਂ ਜਾਰੀ ਬਿਆਨ ਮੁਤਾਬਕ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ 'ਚ ਚੰਗੇ ਨਤੀਜੇ ਨਾ ਆਉਣ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਕਾਰਨ ਪ੍ਰਦੇਸ਼ ਕਾਂਗਰਸ ਵਿਧਾਨ ਮੰਡਲ ਦਲ ਦੀ ਉਪਨੇਤਾ ਤੇ ਪ੍ਰਦੇਸ਼ ਕਾਂਗਰਸ ਮਹਾਮੰਤਰੀ ਆਰਾਧਲ ਮਿਸ਼ਰਾ 'ਮੋਨਾ' ਸੀਨੀਅਰ ਉਪ ਪ੍ਰਧਾਨ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਜੁਦੇਵ ਤੇ ਉਪ ਪ੍ਰਧਾਨ ਆਰ ਪੀ ਤ੍ਰਿਪਾਠੀ ਨੇ ਵੀ ਆਪਣੇ-ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ 'ਚ ਪ੍ਰਦੇਸ਼ ਕਾਂਗਰਸ ਮੀਡੀਆ ਵਿਭਾਗ ਦੇ ਕਾਰਡੀਨੇਟਰ ਰਾਜੀਵ ਬਖ਼ਸ਼ੀ, ਸੰਯੁਕਤ ਮੀਡੀਆ ਕਾਰਡੀਨੇਟਰ ਪੀਯੂਸ਼ ਮਿਸ਼ਰਾ, ਪ੍ਰਦੇਸ਼ ਕਾਂਗਰਸ ਦੇ ਮਹਾਂ ਮੰਤਰੀ ਤੇ ਬੁਲਾਰੇ ਓਂਕਾਰਨਾਥ ਸਿੰਘ ਤੇ ਮਹਾਮੰਤਰੀ ਵਿਨੋਦ ਮਿਸ਼ਰਾ ਸਮੇਤ ਕੁੱਲ 35 ਅਧਿਕਾਰੀਆਂ ਲੇ ਚੋਣਾਂ 'ਚ ਹਾਰ ਦੀ ਜ਼ਿੰਮੇਦਾਰੀ ਲੈਂਦੇ ਹੋਏ ਆਪਣੇ-ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।


Related News