ਨਾਬਾਲਗ ਕੁੜੀ ਨੇ ਟਰੇਨ ਦੇ ਟਾਇਲਟ ’ਚ ਬੱਚੇ ਨੂੰ ਦਿੱਤਾ ਜਨਮ

Saturday, Sep 07, 2024 - 11:38 AM (IST)

ਨਾਬਾਲਗ ਕੁੜੀ ਨੇ ਟਰੇਨ ਦੇ ਟਾਇਲਟ ’ਚ ਬੱਚੇ ਨੂੰ ਦਿੱਤਾ ਜਨਮ

ਨਵਾਂਗਰਾਓਂ (ਜ.ਬ) : ਪਿੰਡ ਕਾਂਸਲ ਨਵਾਂਗਰਾਓਂ ਦੀ ਰਹਿਣ ਵਾਲੀ ਪਰਵਾਸੀ ਔਰਤ ਦੀ ਨਾਬਾਲਗ ਧੀ (14 ਸਾਲ) ਨੇ ਚੱਲਦੀ ਗੱਡੀ ’ਚ ਟਾਇਲਟ 'ਚ ਬੱਚੇ ਨੂੰ ਜਨਮ ਦਿੱਤਾ। ਮਾਮਲੇ ਸਬੰਧੀ ਪੁਲਸ ਨੂੰ ਜਾਣਕਾਰੀ ਦਿੰਦਿਆਂ ਨਾਬਾਲਗ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦੀ ਗੁਆਂਢ ’ਚ ਰਹਿਣ ਵਾਲੇ ਟਿੰਕੂ ਸ਼ਰਮਾ ਨਾਲ ਦੋਸਤੀ ਸੀ, ਜਿਸ ਨੇ ਉਸ ਦੀ ਧੀ ਨਾਲ ਸਰੀਰਕ ਸਬੰਧ ਬਣਾਏ।

ਉਨ੍ਹਾਂ ਕਿਹਾ ਕਿ ਟਿੰਕੂ ਨੇ ਉਸ ਦੀ ਧੀ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਹੈ। ਉਨ੍ਹਾਂ ਕੁੜੀ ਦਾ ਜੀ. ਐੱਮ. ਐੱਸ. ਐੱਚ ਸੈਕਟਰ-16 ’ਚ ਇਲਾਜ ਕਰਵਾਇਆ। ਏ. ਐੱਸ. ਆਈ. ਸੁਲੱਖਣ ਸਿੰਘ ਤੇ ਲੇਡੀ ਕਾਂਸਟੇਬਲ ਅੰਕਿਤਾ ਸਿੰਘ ਨੇ ਹਸਪਤਾਲ ਵਿਚ ਪੀੜਤ ਕੁੜੀ ਦੇ ਬਿਆਨ ਦਰਜ ਕੀਤੇ। ਮਾਮਲੇ ਦੀ ਜਾਂਚ ਉਪਰੰਤ ਏ. ਐੱਸ. ਆਈ. ਸੁਲੱਖਣ ਸਿੰਘ ਨੇ ਟਿੰਕੂ ਸ਼ਰਮਾ ਵਾਸੀ ਨਵਾਂਗਰਾਓਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।


author

Babita

Content Editor

Related News