ਪੰਜਾਬ ''ਚ 15 ਸਾਲ ਦੀ ਉਮਰ ''ਚ ਮਾਂ ਬਣੀ ਕੁੜੀ; ਪੁੱਤਰ ਨੂੰ ਦਿੱਤਾ ਜਨਮ

Monday, Sep 09, 2024 - 02:02 PM (IST)

ਪੰਜਾਬ ''ਚ 15 ਸਾਲ ਦੀ ਉਮਰ ''ਚ ਮਾਂ ਬਣੀ ਕੁੜੀ; ਪੁੱਤਰ ਨੂੰ ਦਿੱਤਾ ਜਨਮ

ਮਾਨਸਾ (ਪਰਮਦੀਪ ਰਾਣਾ): ਮਾਨਸਾ ਦੇ ਸਿਵਲ ਹਸਪਤਾਲ ਵਿਚ ਇਕ 15 ਸਾਲਾ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਤਾ ਲੱਗਿਆ ਹੈ ਕਿ ਬੱਚੀ ਦਾ ਵਿਆਹ ਉਸ ਦੇ ਮਾਪਿਆਂ ਨੇ 21 ਸਾਲਾ ਨੌਜਵਾਨ ਦੇ ਨਾਲ ਸਹਿਮਤੀ ਨਾਲ ਵਿਆਹ ਕਰਵਾਇਆ ਸੀ। ਸਿਵਲ ਹਸਪਤਾਲ ਮਾਨਸਾ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਤੋਂ ਐਫੀਡੈਵਿਟ ਲੈ ਕੇ ਡਿਲੀਵਰੀ ਕਰ ਦਿੱਤੀ ਅਤੇ ਇਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਘਿਨਾਉਣੀ ਹਰਕਤ! ਭੱਖਿਆ ਮਾਹੌਲ

ਜਾਣਕਾਰੀ ਮੁਤਾਬਕ ਮਾਨਸਾ ਦੇ ਸਿਵਲ ਹਸਪਤਾਲ ਵਿਚ ਇਕ 15 ਸਾਲਾ ਕੁੜੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਮਾਮਲੇ ਬਾਰੇ ਸਿਵਲ ਹਸਪਤਾਲ ਵੱਲੋਂ ਪੁਲਸ ਨੂੰ ਲਿਖਤੀ ਤੌਰ 'ਤੇ ਜਾਣੂੰ ਕਰਵਾ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀ ਨੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਹੈ। ਵਿਆਹ ਵੇਲੇ ਕੁੜੀ ਦੀ ਉਮਰ 14 ਸਾਲ ਸੀ। ਹਾਲਾਂਕਿ ਕਾਨੂੰਨੀ ਤੌਰ 'ਤੇ ਇਹ ਵਿਆਹ ਨਹੀਂ ਹੋ ਸਕਦਾ।

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!

ਮਾਮਲੇ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਡਾਕਟਰ ਪਰਵਰਿਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਕੋਲ ਇਕ 15 ਸਾਲਾ ਕੁੜੀ ਜਣੇਪਾ ਦਰਦਾਂ ਨਾਲ ਆਈ ਸੀ। ਹਸਪਤਾਲ ਵਿਚ ਉਸ ਦੀ ਨਾਰਮਲ ਡਿਲੀਵਰੀ ਹੋਈ ਹੈ। ਇਸ ਮਾਮਲੇ ਵਿਚ ਪਰਿਵਾਰ ਤੋਂ ਐਫੀਡੈਵਿਟ ਲੈ ਲਿਆ ਗਿਆ ਹੈ ਤੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News