ਵਰਕ ਵੀਜ਼ਾ ਲਗਾਉਣ ਲਈ ਕੁੜੀਆਂ ਕਰਦੀਆਂ ਸਨ ਫ਼ਰਜ਼ੀ ਨਾਵਾਂ ਨਾਲ ਕਾਲ, 27 ਲੋਕਾਂ ਦੇ 35 ਲੱਖ ਰੁਪਏ ਡਕਾਰੇ
Sunday, Sep 08, 2024 - 06:43 AM (IST)
ਚੰਡੀਗੜ੍ਹ (ਸੁਸ਼ੀਲ) : ਸਾਈਬਰ ਸੈੱਲ ਨੇ ਅਜ਼ਰਬੇਜਾਨ ਦਾ ਵਰਕ ਵੀਜ਼ਾ ਲਗਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਖੁਲਾਸਾ ਕੀਤਾ ਹੈ। ਮੁਲਜ਼ਮ ਇੰਨੇ ਚਲਾਕ ਸਨ ਕਿ ਠੱਗੀ ਕਰਕੇ ਨਵੀਂ ਕੰਪਨੀ ਖੋਲ੍ਹ ਲੈਂਦੇ ਸਨ ਤੇ ਫਿਰ ਧੋਖਾਧੜੀ ਦਾ ਜਾਲ ਵਿਛਾਉਂਦੇ ਸਨ। ਇਹ ਸੈਕਟਰ-32 ’ਚ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਦਫ਼ਤਰ ਰਾਹੀਂ 35 ਲੱਖ ਰੁਪਏ 27 ਲੋਕਾਂ ਤੋਂ ਹੜੱਪ ਚੁੱਕੇ ਹਨ। ਹੁਣ ਸੈਕਟਰ-34 ’ਚ ਡ੍ਰੀਮ ਲੈਂਡ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਸੀ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਕੋਈ ਸ਼ਿਕਾਰ ਬਣਦਾ ਕਿ ਪੁਲਸ ਨੇ 6 ਜਣਿਆਂ ਨੂੰ ਕਾਬੂ ਕਰ ਲਿਆ।
ਇਨ੍ਹਾਂ ਦੀ ਪਛਾਣ ਕੰਪਨੀ ਮਾਲਕ ਰਾਜਸਥਾਨ ਦੇ ਸੀਕਰ ਵਾਸੀ ਸੰਜੀਵ, ਰੋਪੜ ਵਾਸੀ ਲਖਬੀਰ ਸਿੰਘ, ਬਲਾਚੌਰ ਵਾਸੀ ਵਿੱਕੀ, ਮਨੀਮਾਜਰਾ ਵਾਸੀ ਨਵਪ੍ਰੀਤ, ਕਿਸ਼ਨਗੜ੍ਹ ਵਾਸੀ ਮੋਨਿਕਾ ਤੇ ਨਵਾਂਗਰਾਓਂ ਵਾਸੀ ਮਹਿਕ ਵਜੋਂ ਹੋਈ ਹੈ। ਦਫ਼ਤਰ ਤੋਂ 15 ਮੋਬਾਈਲ, 15 ਸਿਮ ਕਾਰਡ, ਤਿੰਨ ਸਟੈਂਪ ਤੇ ਪੰਜ ਰਜਿਸਟਰ ਬਰਾਮਦ ਹੋਏ ਹਨ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਲੜਕੀ ਸਣੇ ਪੰਜ ਨੂੰ ਨਿਆਂਇਕ ਹਿਰਾਸਤ ’ਚ ਅਤੇ ਸੰਜੀਵ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਮਜਬੂਰੀ 'ਚ ਗ਼ਰੀਬ ਨੇ ਕੀਤਾ ਦਿਲ ਦਹਿਲਾਉਣ ਵਾਲਾ ਕਾਰਾ; ਪਤਨੀ ਦੇ ਇਲਾਜ ਲਈ ਵੇਚ'ਤਾ ਆਪਣਾ ਪੁੱਤ
ਜਾਂਚ ’ਚ ਸਾਹਮਣੇ ਆਇਆ ਕਿ ਸੰਜੀਵ ਨੇ ਚਪੜਾਸੀ ਸ਼ੁਭਮ ਦੇ ਨਾਂ ’ਤੇ ਬੈਂਕ ਖਾਤੇ, ਮੋਬਾਈਲ ਫੋਨ, ਸਿਮ ਕਾਰਡ ਲੈ ਰੱਖੇ ਸਨ। ਸ਼ੁਭਮ ਤੋਂ ਸੈਲਰੀ ਅਕਾਊਂਟ ਖੁੱਲ੍ਹਵਾਉਣ ਲਈ ਦਸਤਾਵੇਜ਼ ਲਏ ਸਨ। ਲੱਖਾਂ ਰੁਪਏ ਦਾ ਲੈਣ-ਦੇਣ ਸ਼ੁਭਮ ਦੇ ਨਾਂ ਦੇ ਖਾਤਿਆਂ ’ਚ ਹੋਇਆ ਸੀ। ਰਿਸੈਪਸ਼ਨਿਸਟ ਨਵਪ੍ਰੀਤ, ਮੋਨਿਕਾ ਤੇ ਮਹਿਕ ਆਪਣਾ ਨਾਂ ਬਦਲ ਕੇ ਲੋਕਾਂ ਨੂੰ ਫੋਨ ਕਰਦੀਆਂ ਸਨ। ਵਿਦੇਸ਼ ’ਚ ਚੰਗੀ ਨੌਕਰੀ ਲਈ ਵੀਜ਼ਾ ਦਿਵਾਉਣ ਦੇ ਨਾਂ ’ਤੇ ਲੋਕਾਂ ਨੂੰ ਗੱਲਾਂ ਵਿਚ ਫਸਾਉਂਦੀਆਂ ਸਨ।
ਸ਼ਿਕਾਇਤਕਰਤਾ ਨੂੰ ਸੱਦ ਕੇ ਕਰਵਾਈ ਪਛਾਣ
ਇੰਸਪੈਕਟਰ ਰੋਹਤਾਸ਼ ਯਾਦਵ ਨੂੰ ਸੂਚਨਾ ਮਿਲੀ ਕਿ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਦਫ਼ਤਰ ਬੰਦ ਕਰਕੇ ਫ਼ਰਾਰ ਹੋ ਗਿਆ ਹੈ। ਉਨ੍ਹਾਂ ਮਾਲਕ ਤੇ ਸਟਾਫ ਦਾ ਪਤਾ ਲਗਾਉਣ ਲਈ ਸਪੈਸ਼ਲ ਟੀਮ ਬਣਾਈ। ਜਾਂਚ ’ਚ ਪਤਾ ਲੱਗਿਆ ਕਿ ਮਾਲਕ ਨੇ ਸੈਕਟਰ-34 ’ਚ ਡ੍ਰੀਮ ਲੈਂਡ ਇਮੀਗ੍ਰੇਸ਼ਨ ਦਫ਼ਤਰ ਖੋਲ੍ਹ ਦਿੱਤਾ ਹੈ। ਪੁਲਸ ਨੇ ਮੁਲਜ਼ਮਾਂ ਨੂੰ ਫੜਨ ਲਈ ਸਪੈਸ਼ਲ ਟੀਮ ਬਣਾਈ ਤੇ ਫਿਰ ਛਾਪਾ ਮਾਰਿਆ। ਮੌਕੇ ’ਤੇ ਸ਼ਿਕਾਇਤਕਰਤਾ ਰਾਜਸਥਾਨ ਵਾਸੀ ਗਣੇਸ਼ਮਲ ਨੂੰ ਸੱਦ ਕੇ ਠੱਗੀ ਕਰਨ ਵਾਲਿਆਂ ਦੀ ਪਛਾਣ ਕਰਵਾਈ ਗਈ। ਗਣੇਸ਼ਮਲ ਨੇ ਕਿਹਾ ਕਿ ਇਹ ਉਹ ਹੀ ਮੁਲਜ਼ਮ ਹਨ ਜਿਨ੍ਹਾਂ ਠੱਗੀ ਕੀਤੀ ਸੀ। ਜਾਂਚ ’ਚ ਪਤਾ ਲੱਗਿਆ ਕਿ ਕਰੀਬ 10 ਦਿਨ ਪਹਿਲਾਂ ਸੈਕਟਰ-34 ਥਾਣਾ ਪੁਲਸ ਨੇ ਕੰਪਨੀ ’ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ ਪਰ ਬਾਅਦ ’ਚ ਕੋਈ ਕਾਰਵਾਈ ਨਹੀਂ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8