ਗੰਨੇ ਦੇ ਰੇਟ ਤੇ ਮਿੱਲਾ ਚਲਾਉਣ ਦੀ ਤਾਰੀਖ਼ ਤੁਰੰਤ ਐਲਾਨ ਕਰੇ ਸਰਕਾਰ, ਕਿਸਾਨਾਂ ਨੇ ਦਿੱਤਾ ਮੰਗ ਪੱਤਰ

Wednesday, Sep 11, 2024 - 03:48 PM (IST)

ਗੰਨੇ ਦੇ ਰੇਟ ਤੇ ਮਿੱਲਾ ਚਲਾਉਣ ਦੀ ਤਾਰੀਖ਼ ਤੁਰੰਤ ਐਲਾਨ ਕਰੇ ਸਰਕਾਰ, ਕਿਸਾਨਾਂ ਨੇ ਦਿੱਤਾ ਮੰਗ ਪੱਤਰ

ਚੰਡੀਗੜ੍ਹ (ਅੰਕੁਰ) : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆ ਜੱਥੇਬੰਦੀਆ ਦੇ ਇਕ ਵਫ਼ਦ ਨੇ ਅੱਜ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਮੰਤਰੀ ਅਮਨ ਅਰੋੜਾ, ਗੁਰਮੀਤ ਸਿੰਘ ਖੁੱਡੀਆਂ, ਕੁਲਦੀਪ ਸਿੰਘ ਧਾਲੀਵਾਲ ਨਾਲ ਪੰਜਾਬ ਭਵਨ 'ਚ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ 'ਚ ਗੰਨੇ ਤੇ ਕਿਸਾਨੀ ਦੀਆ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ ਗਈ। ਵਫ਼ਦ ਨੇ ਕਿਹਾ ਕਿ ਗੰਨੇ ਦਾ ਸੀਜ਼ਨ 2024-2025 ਨਵੰਬਰ ਮਹੀਨੇ 'ਚ ਚਾਲੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ 'ਚ ਵਾਧਾ ਕਰਕੇ ਅਨਾਊਂਸ ਨਹੀਂ ਕੀਤਾ ਗਿਆ।

ਗੰਨੇ ਦਾ ਲਾਗਤ ਮੁੱਲ 450 ਰੁਪਏ ਦੇ ਹਿਸਾਬ ਨਾਲ ਗੰਨੇ ਦਾ ਰੇਟ ਤੈਅ ਕਰਕੇ  ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਵਫ਼ਦ ਨੇ ਕਿਹਾ ਕਿ ਅਸੀਂ ਐੱਸ. ਕੇ. ਐੱਮ. ਪੰਜਾਬ ਵੱਲੋਂ ਸਮੂਹ ਗੰਨਾ ਕਾਸ਼ਤਕਾਰ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਮਿੱਲਾਂ ਚੱਲਣ ਦੀ ਤਾਰੀਖ਼ 10 ਨਵੰਬਰ ਅਨਾਊਂਸ ਕਰਕੇ ਨੋਟੀਫਿਕੇਸ਼ਨ ਕੀਤਾ ਜਾਵੇ। ਗੰਨੇ ਦੀ ਲੇਬਰ ਦੀ ਸਮੱਸਿਆ ਨੂੰ ਦੇਖਦੇ ਹੋਏ ਮਸ਼ੀਨੀਕਰਨ 'ਚ ਗੰਨਾ ਕੰਬਾਈਨ ਅਤੇ ਹੋਰ ਮਸ਼ੀਨਰੀ ਨੂੰ ਸਬਸੀਡੀ ਦੇ ਕੇ ਉਤਸ਼ਾਹਿਤ ਕੀਤਾ ਜਾਵੇ। ਇਸ ਦੌਰਾਨ ਮੰਤਰੀ ਸਾਹਿਬਾਨ ਨੇ ਭਰੋਸਾ ਦੁਆਇਆ ਕਿ ਇਕ ਹਫ਼ਤੇ 'ਚ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।


author

Babita

Content Editor

Related News