ਸਾਥੀਆਂ ਨਾਲ ਮਿਲ ਕੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ, 2 ਗ੍ਰਿਫ਼ਤਾਰ

Saturday, Sep 07, 2024 - 03:21 PM (IST)

ਸਾਥੀਆਂ ਨਾਲ ਮਿਲ ਕੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜਾਮ, 2 ਗ੍ਰਿਫ਼ਤਾਰ

ਖਰੜ (ਰਣਬੀਰ) : ਖਰੜ ਸਿਟੀ ਪੁਲਸ ਵੱਲੋਂ ਸਰਵਿਸ ਸਟੇਸ਼ਨ ’ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੋਸ਼ ਤਹਿਤ 3 ਨੌਜਵਾਨਾਂ ਖ਼ਿਲਾਫ਼ ਵੱਖ-2 ਧਾਰਾਵਾਂ ਅਧੀਨ ਮਾਮਲਾ ਦਰਜ ਕਰਦਿਆਂ 2 ਜਣਿਆਂ ਨੂੰ ਕਾਬੂ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲਸ ਵੱਲੋਂ ਉਨ੍ਹਾਂ ਦੇ ਤੀਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਤਫ਼ਤੀਸ਼ੀ ਅਫ਼ਸਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਕੁਰਾਲੀ ਰੋਡ ’ਤੇ ਸਥਿਤ ਟਰਬੋ ਡੀਲ ਨਾਮਕ ਸਰਵਿਸ ਸਟੇਸ਼ਨ ਦੇ ਮਾਲਕ ਤਮਨਵੀਰ ਸਿੰਘ ਵੱਲੋਂ ਦਿੱਤੀ ਦਰਖ਼ਾਸਤ ਮੁਤਾਬਕ ਬੀਤੀ 3 ਤਾਰੀਖ਼ ਨੂੰ ਦੁਕਾਨ ਬੰਦ ਕਰ ਕੇ ਘਰ ਗਿਆ ਸੀ। ਅਗਲੇ ਦਿਨ ਦੁਕਾਨ ਦਾ ਮੇਨ ਲੌਕ ਟੁੱਟਿਆ ਮਿਲਿਆ ਅਤੇ ਇਨਵਰਟਰ, ਬੈਟਰਾ, ਵੈਕਿਯੂਮ, ਵੱਖ -2 ਵਾਸ਼ਿੰਗ ਨਾਲ ਸਬੰਧਿਤ ਸਾਮਾਨ, 2 ਸਿਲੰਡਰ, ਜੈੱਟ ਪਾਈਪ, ਬਿਜਲੀ ਵਾਲੀ ਮੋਟਰ, ਐਲਟੀਨੇਟਰ ਆਦਿ ਸਾਮਾਨ ਗ਼ਾਇਬ ਸਨ।

ਉਕਤ ਘਟਨਾ ਦਾ ਪਤਾ ਲਾਉਣ ਲਈ ਉਹ ਆਪਣੇ ਪੱਧਰ 'ਤੇ ਕੋਸ਼ਿਸ਼ ਕਰਦਾ ਰਿਹਾ। ਇਸੇ ਦੌਰਾਨ ਉਸ ਨੂੰ ਪਤਾ ਲੱਗਾ ਕਿ ਵਰਿੰਦਰ ਸਿੰਘ ਉਰਫ਼ ਜੱਸੀ ਗਾਂਧੀ ਨਗਰ ਰੋਪੜ, ਹਾਲ ਵਾਸੀ ਖਾਨਪੁਰ ਖਰੜ ਜੋ ਕੁੱਝ ਸਮਾਂ ਪਹਿਲਾਂ ਉਸ ਕੋਲ ਕੰਮ ਕਰਦਾ ਸੀ, ਨੇ ਸਾਥੀ ਸਿਕੰਦਰ ਸਿੰਘ ਉਰਫ਼ ਗੁਰੀ ਪਿੰਡ ਸੈਪਲਪੁਰ ਰੋਪੜ ਹਾਲ ਵਾਸੀ ਰਣਜੀਤ ਨਗਰ ਖਰੜ ਅਤੇ ਸੰਨੀ ਪਿੰਡ ਖਾਨਪੁਰ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਵਰਿੰਦਰ ਸਿੰਘ ਤੇ ਸਿਕੰਦਰ ਸਿੰਘ ਨੂੰ ਕਾਬੂ ਕਰ ਚੋਰੀ ਕੀਤਾ ਸਾਮਾਨ ਬਰਾਮਦ ਕਰ ਲਿਆ।


author

Babita

Content Editor

Related News