ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
Monday, Sep 09, 2024 - 05:33 AM (IST)
ਚੰਡੀਗੜ (ਨਵਿੰਦਰ ਸਿੰਘ)- ਰੋਜ਼ ਨਵੇਂ-ਨਵੇਂ ਏਜੰਟਾਂ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਫ਼ਿਰ ਵੀ ਲੋਕ ਇਨ੍ਹਾਂ ਦੇ ਝਾਂਸੇ 'ਚ ਫਸ ਕੇ ਲੱਖਾਂ ਰੁਪਏ ਦਾ ਨੁਕਸਾਨ ਕਰਵਾਉਂਦੇ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਟ੍ਰੈਵਲ ਏਜੰਟ ਨੇ 10 ਲੋਕਾਂ ਨਾਲ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਕਰੀਬ 1 ਕਰੋੜ ਰੁਪਏ ਦੀ ਠੱਗੀ ਮਾਰ ਲਈ ਹੈ।
ਇਸ ਮਾਮਲੇ 'ਚ ਸਾਹਿਲ ਪ੍ਰੀਤ ਸਿੰਘ ਵਾਸੀ ਪਿੰਡ ਪਾਡਲੂ, ਸ਼ਾਹਬਾਦ ਮਾਰਕੰਡਾ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਦੀ ਸ਼ਿਕਾਇਤ 'ਤੇ ਵਰਲਡ ਵੀਜ਼ਾ ਐਡਵਾਈਜ਼ਰ, ਸੈਕਟਰ-17 ਡੀ ਦੇ ਮਾਲਕ ਖੁਸ਼ਪਾਲ ਸਿੰਘ ਅਤੇ ਹੋਰਾਂ ਖ਼ਿਲਾਫ਼ ਥਾਣਾ-17 ਚੰਡੀਗੜ੍ਹ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸੈਕਟਰ 17 ਥਾਣਾ ਪੁਲੀਸ ਨੇ ਧਾਰਾ 409, 420, 467, 468, 471 ਅਤੇ 120 ਬੀ ਤਹਿਤ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸਾਹਿਲ ਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਖੁਸ਼ਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਵੱਡੀ ਰਕਮ ਠੱਗੀ ਹੈ। ਖੁਸ਼ਪਾਲ ਸਿੰਘ ਜੋ ਵਰਲਡ ਵੀਜ਼ਾ ਐਡਵਾਈਜ਼ਰਜ਼ ਦਾ ਮਾਲਕ ਹੈ, ਨੇ ਕੁਰੂਕਸ਼ੇਤਰ, ਹਰਿਆਣਾ ਦੇ ਕਈ ਲੋਕਾਂ ਨਾਲ ਕਰੀਬ 98,75,934 ਰੁਪਏ ਦੀ ਠੱਗੀ ਮਾਰੀ ਹੈ।
ਇਹ ਵੀ ਪੜ੍ਹੋ- ਬੱਸਾਂ 'ਚ ਘੁੰਮਣਾ ਹੋਇਆ ਮਹਿੰਗਾ, ਹੁਣ ਸਫ਼ਰ ਕਰਨ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ
ਸ਼ਿਕਾਇਤਕਰਤਾ ਅਨੁਸਾਰ ਖੁਸ਼ਪਾਲ ਸਿੰਘ ਅਤੇ ਉਸ ਦੀ ਇਮੀਗ੍ਰੇਸ਼ਨ ਟੀਮ ਨੇ ਲੋਕਾਂ ਨੂੰ ਵਿਦੇਸ਼ਾਂ 'ਚ ਨੌਕਰੀਆਂ ਦੇ ਚੰਗੇ ਮੌਕਿਆਂ ਦਾ ਲਾਲਚ ਦੇ ਕੇ ਫਸਾਇਆ। ਸ਼ਿਕਾਇਤਕਰਤਾ ਅਨੁਸਾਰ ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਦੇ ਨਾਂ 'ਤੇ ਉਸ ਤੋਂ ਮੋਟੀ ਰਕਮ ਵਸੂਲੀ ਗਈ, ਪਰ ਕੋਈ ਵੀ ਵੀਜ਼ਾ ਨਹੀਂ ਲਗਵਾ ਕੇ ਦਿੱਤਾ। ਚੰਡੀਗੜ੍ਹ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀ ਗਈ ਸੂਚਨਾ ਅਤੇ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਧੋਖਾਧੜੀ ਦੇ ਹੋਰ ਪੀੜਤਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ, ਤਾਂ ਜੋ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆ ਸਕੇ। ਪੁਲਸ ਅਨੁਸਾਰ ਕਰੀਬ 10 ਲੋਕਾਂ ਨਾਲ ਵਰਲਡ ਵੀਜ਼ਾ ਐੱਡਵਾਈਜ਼ਰਜ਼ ਸੈਕਟਰ 17 ਡੀ ਵੱਲੋਂ ਠੱਗੀ ਮਾਰੀ ਗਈ ਹੈ।
ਇਹ ਵੀ ਪੜ੍ਹੋ- MP ਸੰਜੀਵ ਅਰੋੜਾ ਨੇ ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ, ਪੰਜਾਬ ਦੇ ਕਿਸਾਨਾਂ ਲਈ ਕੀਤੀ ਇਹ ਖ਼ਾਸ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e