8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ  IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

Tuesday, Apr 30, 2024 - 05:17 PM (IST)

8 ਸਾਲ ਦੇ ਲੰਬੇ ਸੰਘਰਸ਼ ਨੂੰ ਪਿਆ ਬੂਰ, 10 ਅਸਫ਼ਲ  IVF ਮਗਰੋਂ ਔਰਤ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

ਨਵੀਂ ਦਿੱਲੀ- ਕਹਿੰਦੇ ਨੇ ਰੱਬ ਦੇ ਦੇਰ ਹੁੰਦੀ ਹੈ, ਹਨ੍ਹੇਰ ਨਹੀਂ। ਡਾਕਟਰੀ ਚਮਤਕਾਰ ਅਤੇ ਮਜ਼ਬੂਤ ਇਰਾਦੇ ਤੇ ਭਰੋਸੇ ਸਦਕਾ 33 ਸਾਲਾ ਇਕ ਔਰਤ ਨੇ 8 ਸਾਲ ਤੱਕ ਗਰਭਧਾਰਨ ਕਰਨ ਲਈ ਸੰਘਰਸ਼ ਕੀਤਾ। ਆਖ਼ੀਰ ਪਰਮਾਤਮਾ ਨੇ ਉਸ ਦੀ ਸੁਣੀ ਅਤੇ 10 ਅਸਫ਼ਲ IVF ਤਕਨੀਕ ਮਗਰੋਂ ਉਸ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ 200 ਕਿਲੋਮੀਟਰ ਅੱਗੇ ਦੂਰ-ਦੁਰਾਡੇ ਖੇਤਰ ਤੋਂ ਆਉਣ ਵਾਲੀ ਔਰਤ ਨੇ ਦਿੱਲੀ/NCR ਦੇ ਵੱਖ-ਵੱਖ ਹਸਪਤਾਲਾਂ ਵਿਚ ਕਈ ਡਾਕਟਰਾਂ ਦੀ ਸਲਾਹ ਲਈ, ਜਿਸ ਤੋਂ ਬਾਅਦ ਉਸ ਨੇ ਦੋ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਭਗਵੰਤ ਮਾਨ ਬੋਲੇ- CM ਦੀ ਸਿਹਤ ਬਿਲਕੁੱਲ ਠੀਕ

ਜ਼ਿਆਦਾਤਰ ਔਰਤਾਂ ਲਈ IVF ਦੇ ਇਕ ਚੱਕਰ ਵਿਚ 4 ਤੋਂ 6 ਹਫ਼ਤੇ ਲੱਗ ਸਕਦੇ ਹਨ। ਡਾਕਟਰਾਂ ਨੂੰ ਔਰਤ ਦੇ ਬਾਂਝਪਣ ਦੇ ਨਾਲ-ਨਾਲ ਅਸਫ਼ਲ IVF ਚੱਕਰ ਲਈ ਡਾਕਟਰੀ ਕਾਰਨ ਵੀ ਮਿਲੇ। ਐਂਟੀਬਾਇਓਟਿਕਸ, ਮੁਸਕਾਨ ਛਾਬੜਾ, ਸਲਾਹਕਾਰ, ਬਿਰਲਾ ਫਰਟੀਲਿਟੀ ਐਂਡ IVF, ਲਾਜਪਤ ਨਗਰ, ਨੇ ਦੱਸਿਆ ਕਿ ਪਰੀਖਣ ਤੋਂ ਪਤਾ ਲੱਗਾ ਕਿ ਮਹਿਲਾ ਪ੍ਰਾਇਮਰੀ ਸਬਫਰਟੀਲਿਟੀ ਅਤੇ ਵਾਰ-ਵਾਰ ਇੰਪਲਾਂਟੇਸ਼ਨ ਅਸਫਲਤਾ ਨਾਲ ਸੰਘਰਸ਼ ਕਰ ਰਹੀ ਸੀ, ਜਦੋਂ ਕਿ ਉਸ ਦੇ ਪਤੀ ਦਾ DNA ਫ੍ਰੈਗਮੈਂਟੇਸ਼ਨ ਇੰਡੈਕਸ (DFI) ਉੱਚ ਸੀ ਅਤੇ ਉਸ ਦਾ ਵੀਰਜ ਸਕਾਰਾਤਮਕ ਸਨ, ਯਾਨੀ ਉਸ ਦੇ ਵੀਰਜ 'ਚ ਇਨਫੈਕਸ਼ਨ ਸੀ ਅਤੇ ਇਸ ਦਾ ਇਲਾਜ ਕਰਨ ਦੀ ਲੋੜ ਸੀ। 

ਇਹ ਵੀ ਪੜ੍ਹੋ- ਮਿੰਟਾਂ 'ਚ ਮੌਤ ਨੇ ਪਾ ਲਿਆ ਘੇਰਾ, ਵੀਡੀਓ 'ਚ ਵੇਖੋ ਬਾਈਕ ਸਵਾਰ ਨੌਜਵਾਨ ਨਾਲ ਵਾਪਰੀ ਦਰਦਨਾਕ ਘਟਨਾ

ਇਸ ਤੋਂ ਇਲਾਵਾ ਇਕ ਹਿਸਟਰੋਸਕੋਪੀ (ਬੱਚੇਦਾਣੀ ਦੀ ਜਾਂਚ) 'ਚ ਮਾਮੂਲੀ ਅਸਾਮਾਨਤਾਵਾਂ ਸਾਹਮਣੇ ਆਈਆਂ। ਜਿਵੇਂ ਕਿ ਵਧੀ ਹੋਈ ਗੁਦਾ ਅਤੇ ਬੱਚੇਦਾਣੀ 'ਤੇ ਖਰੋਚ। ਡਾਕਟਰ ਨੇ ਜੋੜੀ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿਚ ਕਈ ਬਦਲਾਅ ਕਰਨ ਲਈ ਵੀ ਕਿਹਾ ਅਤੇ ਐਂਟੀਆਕਸੀਡੈਂਟ ਦਾ ਇਕ ਲੰਬਾ ਕੋਰਸ ਸ਼ੁਰੂ ਕੀਤਾ। ਔਰਤ ਨੂੰ ਏਰਾ ਟੈਸਟਿੰਗ ਵਿਚੋਂ ਲੰਘਣਾ ਪਿਆ, ਜੋ ਇੰਪਲਾਂਟੇਸ਼ਨ ਦੀ ਸਹੀ ਵਿੰਡੋ ਲੰਭਣ ਲਈ ਇਕ ਵਿਸ਼ੇਸ਼ ਪਰੀਖਣ ਹੈ। ਮੁਸਕਾਨ ਨੇ ਕਿਹਾ ਕਿ ਅਸੀਂ ਮਰੀਜ਼ ਨੂੰ ਇਕ ਡੋਨਰ  IVF ਚੱਕਰ ਤੋਂ ਲੰਘਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਇਕ ਇੰਟਰਾਸਾਈਟੋਪਲਾਸਮਿਕ ਸਪਰਮ ਇੰਜੈਕਸ਼ਨ (ICSI) ਵਲੋਂ ਦੋ ਭਰੂਣਾਂ ਦਾ ਟਰਾਂਸਫਰ ਕੀਤਾ ਗਿਆ। 15 ਦਿਨਾਂ ਬਾਅਦ ਮਰੀਜ਼ ਨੇ ਗਰਭ ਅਵਸਥਾ ਲਈ ਸਕਾਰਾਤਮਕ ਟੈਸਟ ਕੀਤਾ।

ਇਹ ਵੀ ਪੜ੍ਹੋ- ਭਿਆਨਕ ਗਰਮੀ ਦਾ ਕਹਿਰ; ਜਮਾਤ 8ਵੀਂ ਤੱਕ ਦੇ ਸਾਰੇ ਸਕੂਲ ਬੰਦ, ਜਾਰੀ ਹੋਇਆ ਇਹ ਆਦੇਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News