ਸੌਂਣ ਵੇਲੇ ਕੀਤੀ ਇਸ ਗਲਤੀ ਨਾਲ ਹੁੰਦਾ ਸਰਵਾਈਕਲ, ਇਸ ਤਰੀਕੇ ਮਿਲੇਗਾ ਛੁਟਕਾਰਾ

Friday, Sep 27, 2024 - 04:53 PM (IST)

ਸੌਂਣ ਵੇਲੇ ਕੀਤੀ ਇਸ ਗਲਤੀ ਨਾਲ ਹੁੰਦਾ ਸਰਵਾਈਕਲ, ਇਸ ਤਰੀਕੇ ਮਿਲੇਗਾ ਛੁਟਕਾਰਾ

ਨਵੀਂ ਦਿੱਲੀ- ਸਰਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ, ਜਿਸ ਨਾਲ ਸਿਰ ਅਤੇ ਗਰਦਨ 'ਚ ਵੀ ਦਰਦ ਹੁੰਦਾ ਹੈ। ਇਸ ਦਰਦ ਨਾਲ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਨਾ ਹੀ ਉਹ ਕੋਈ ਕੰਮ ਕਰ ਪਾਉਂਦੇ ਹਨ। ਸਰਵਾਈਕਲ ਦਾ ਦਰਦ ਪ੍ਰਮੁੱਖ ਤੌਰ 'ਤੇ 6 ਤੋਂ 8 ਘੰਟੇ ਲਗਾਤਾਰ ਇਕ ਜਗ੍ਹਾ ਬੈਠ ਕੇ ਕੰਮ ਕਰਨ ਨਾਲ ਹੁੰਦਾ ਹੈ ਪਰ ਕਈ ਵਾਰ ਸੌਂਣ ਵੇਲੇ ਕੀਤੀ ਗਈ ਗਲਤੀ ਨਾਲ ਵੀ ਤੁਹਾਨੂੰ ਸਰਵਾਈਕਲ ਹੋ ਸਕਦਾ ਹੈ। ਜਿਵੇਂ ਕਿ ਬਿਨਾਂ ਸਥਿਤੀ ਬਦਲੇ ਲੰਬੇ ਸਮੇਂ ਤੱਕ ਇਕੋ ਪੋਜ਼ 'ਚ ਸੌਂਣਾ, ਖ਼ਾਸ ਕਰਕੇ ਪਿੱਠ ਜਾਂ ਪੇਟ ਭਾਰ ਸੌਂਣਾ ਗਰਦਨ 'ਤੇ ਵੱਧ ਦਬਾਅ ਪਾਉਂਦਾ ਹੈ, ਜਿਸ ਨਾਲ ਸਰਵਾਈਕਲ ਹੁੰਦਾ ਹੈ।

ਇਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੇਠ ਲਿਖੇ ਕੁਝ ਘਰੇਲੂ ਉਪਾਅ ਕਰ ਸਕਦੇ ਹੋ:-

1. ਹਾਟ ਐਂਡ ਕੋਲਡ ਕੰਪ੍ਰੈਸ

ਇਕ ਤੌਲੀਆ ਨੂੰ ਗਰਮ ਪਾਣੀ ਵਿੱਚ ਡੁੱਬੋ ਕੇ ਗਰਦਨ 'ਤੇ 15-20 ਮਿੰਟ ਲਈ ਰੱਖੋ। ਇਸ ਤੋਂ ਬਾਅਦ ਕੁਝ ਘੰਟਿਆਂ ਬਾਅਦ ਬਰਫ਼ ਵਾਲੇ ਤੌਲੀਆ ਨਾਲ ਠੰਢੀ ਟਿਕਾਈ ਕਰੋ। ਇਹ ਗਰਦਨ ਦੇ ਦਰਦ 'ਚ ਰਾਹਤ ਦੇ ਸਕਦਾ ਹੈ।

2. ਤੇਲ ਨਾਲ ਮਸਾਜ

ਤਿਲ ਦਾ ਤੇਲ, ਨਾਰੀਅਲ ਦਾ ਤੇਲ ਜਾਂ ਸਰਸੋਂ ਦਾ ਤੇਲ ਲੈ ਕੇ ਹਲਕਾ ਗਰਮ ਕਰੋ। ਫਿਰ ਇਸ ਨਾਲ ਗਰਦਨ ਦੀ ਹੌਲੀ-ਹੌਲੀ ਮਸਾਜ ਕਰੋ। ਇਸ ਨਾਲ ਮਾਸਪੇਸ਼ੀਆਂ ਦੀ ਖਿਚਾਅ ਦੂਰ ਕਰਨ 'ਚ ਮਦਦ ਮਿਲਦੀ ਹੈ।

3. ਸਰਵਾਈਕਲ ਸਟ੍ਰੈਚਿੰਗ ਐਕਸਰਸਾਈਜ਼

ਗਰਦਨ ਦੀ ਮੋਢਿਆਂ ਵੱਲ ਘੁੰਮਣ ਵਾਲੀ ਕਸਰਤ: ਆਪਣੇ ਮੋਢਿਆਂ ਨੂੰ ਸਿੱਧਾ ਰੱਖੋ ਅਤੇ ਗਰਦਨ ਨੂੰ ਹੌਲੀ-ਹੌਲੀ ਇਕ ਪਾਸੇ ਤੋਂ ਦੂਜੇ ਪਾਸੇ ਘੁੰਮਾਓ।
ਗਰਦਨ ਦੇ ਅੱਗੇ ਅਤੇ ਪਿੱਛੇ ਵੱਲ ਵਧਾਉਣ ਵਾਲੀ ਕਸਰਤ: ਗਰਦਨ ਨੂੰ ਹੌਲੀ-ਹੌਲੀ ਅੱਗੇ ਵੱਲ ਲੈ ਜਾਓ, ਫਿਰ ਪਿੱਛੇ ਵੱਲ ਖਿੱਚੋ। 

4. ਹਲਦੀ ਵਾਲਾ ਦੁੱਧ

ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਦਰਦ 'ਚ ਰਾਹਤ ਮਿਲਦੀ ਹੈ, ਕਿਉਂਕਿ ਹਲਦੀ ਵਿਚ ਸੋਜ-ਨਾਸ਼ਕ ਗੁਣ ਹੁੰਦੇ ਹਨ ਜੋ ਸੋਜ ਨੂੰ ਘਟਾਉਂਦੇ ਹਨ।

5. ਯੋਗ ਅਭਿਆਸ

ਭੁਜੰਗਆਸਨ (Cobra Pose): ਇਹ ਆਸਨ ਗਰਦਨ ਅਤੇ ਮੋਢਿਆਂ ਦੇ ਦਰਦ ਨੂੰ ਰਾਹਤ ਦਿੰਦਾ ਹੈ।
ਬਾਲਆਸਨ (Child Pose): ਇਹ ਆਸਨ ਰਿਲੈਕਸ ਕਰਦਾ ਹੈ ਅਤੇ ਸਰੀਰ ਦੇ ਤਣਾਅ ਨੂੰ ਘਟਾਉਂਦਾ ਹੈ।

6. ਹਲਕੀ ਸਰੀਰਕ ਕਿਰਿਆਵਾਂ

ਲੰਬੇ ਸਮੇਂ ਤੱਕ ਬੈਠਣ ਜਾਂ ਖੜ੍ਹੇ ਹੋਣ ਤੋਂ ਬਚੋ ਅਤੇ ਰੋਜ਼ਾਨਾ ਹਲਕੀਆਂ ਫ਼ਿਜ਼ੀਕਲ ਐਕਟਿਵਿਟੀਆਂ ਕਰੋ। 

ਨੋਟ : ਇਹ ਸਾਰੇ ਉਪਾਅ ਸਰਵਾਈਕਲ ਦਰਦ ਨੂੰ ਘਟਾਉਣ 'ਚ ਮਦਦ ਕਰਦੇ ਹਨ, ਪਰ ਜੇਕਰ ਦਰਦ ਲੰਬੇ ਸਮੇਂ ਤੱਕ ਰਹੇ ਜਾਂ ਵਧੇ ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।


author

DIsha

Content Editor

Related News