''ਕਿਆ ਚੋਰ ਬਨੇਗਾ ਰੇ ਤੂ'', ਘਰ ''ਚ ਆਏ ਚੋਰੀ ਕਰਨ ਤੇ ਛੱਡ ਗਏ ਆਪਣਾ ਹੀ ਮੋਬਾਈਲ

Tuesday, Aug 13, 2024 - 04:15 PM (IST)

ਗੋਰਖਪੁਰ: ਸੂਬੇ 'ਚ ਇਨ੍ਹੀਂ ਦਿਨੀਂ ਚੋਰੀ ਦੀਆਂ ਘਟਨਾਵਾਂ ਵਿੱਚ ਕਾਫੀ ਵਾਧਾ ਹੋਇਆ ਹੈ। ਖਾਲੀ ਘਰਾਂ ਨੂੰ ਭੁੱਲ ਜਾਓ, ਹੁਣ ਲੋਕਾਂ ਨਾਲ ਭਰੇ ਘਰਾਂ ਵਿੱਚ ਵੀ ਚੋਰੀਆਂ ਹੋਣ ਲੱਗ ਪਈਆਂ ਹਨ। ਹਾਲਾਂਕਿ ਚੋਰਾਂ ਦੀ ਪਹਿਲੀ ਪਸੰਦ ਖਾਲੀ ਪਏ ਘਰ ਹਨ। ਪਹਿਲਾਂ ਅਜਿਹੇ ਘਰਾਂ ਦੀ ਰੇਕੀ ਕਰਕੇ ਪਛਾਣ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਚੋਰ ਆਸਾਨੀ ਨਾਲ ਇਨ੍ਹਾਂ ਘਰਾਂ ‘ਚ ਦਾਖਲ ਹੋ ਕੇ ਚੋਰੀ ਨੂੰ ਅੰਜਾਮ ਦਿੰਦੇ ਹਨ। ਗੋਰਖਪੁਰ ਦੇ ਸ਼ਾਹਪੁਰਾ ਇਲਾਕੇ ‘ਚ ਵੀ ਦੋ ਚੋਰਾਂ ਨੇ ਰੇਕੀ ਕੀਤੀ ਅਤੇ ਇਸੇ ਤਰ੍ਹਾਂ ਦੇ ਘਰ ਦਾ ਪਤਾ ਲਗਾਇਆ। ਰੇਲਵੇ ਦੀ ਇੱਕ ਮਹਿਲਾ ਟੀਟੀਈ ਨੂੰ ਆਪਣੇ ਪਤੀ ਨਾਲ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਿਆ। ਚੋਰਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਅੱਧੀ ਰਾਤ ਨੂੰ ਉਸ ਦੇ ਘਰ ਦਾਖਲ ਹੋ ਗਏ।

ਘਟਨਾ ਸ਼ਾਹਪੁਰਾ ਇਲਾਕੇ ਦੀ ਹੈ। ਇੱਥੇ ਚੋਰਾਂ ਨੇ ਅਸੁਰਨ ਚੌਰਾਹੇ ਨੇੜੇ ਮੈਡੀਕਲ ਕਲੋਨੀ ਦੇ ਕੁਆਰਟਰ ਨੰਬਰ 190ਬੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਘਰੋਂ ਵੀਹ ਲੱਖ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਪਰ ਚੋਰਾਂ ਨੇ ਬਹੁਤ ਵੱਡੀ ਗਲਤੀ ਕੀਤੀ। ਘਰ ਵਿੱਚ ਚੋਰੀ ਦੌਰਾਨ ਚੋਰਾਂ ਨੇ ਆਪਣੇ ਮੋਬਾਈਲ ਫੋਨ ਚਾਰਜ ਕਰਨ ਲਈ ਲਗਾ ਦਿੱਤੇ ਪਰ ਭੱਜਣ ਸਮੇਂ ਉਹ ਇਨ੍ਹਾਂ ਨੂੰ ਨਾਲ ਲੈ ਕੇ ਜਾਣਾ ਭੁੱਲ ਗਏ ਅਤੇ ਆਪਣੇ ਫ਼ੋਨ ਉੱਥੇ ਹੀ ਛੱਡ ਗਏ। ਪੁਲਿਸ ਨੇ ਚੋਰਾਂ ਦਾ ਮੋਬਾਇਲ ਫੋਨ ਜ਼ਬਤ ਕਰ ਲਿਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਸਰਕਾਰੀ ਕੁਆਟਰ ਰੇਲਵੇ ਦੀ ਟੀਟੀਈ ਅੰਜੂ ਪਾਂਡੇ ਦਾ ਹੈ। ਉਸ ਦਾ ਪਤੀ ਰਿਸ਼ੂ ਨਾਥ ਤ੍ਰਿਪਾਠੀ ਬੈਂਕ ਕਰਮਚਾਰੀ ਹੈ। ਸ਼ਨੀਵਾਰ ਨੂੰ ਦੋਵੇਂ ਕਿਸੇ ਕੰਮ ਲਈ ਪਿੰਡ ਗਏ ਹੋਏ ਸਨ। ਘਰ ਨੂੰ ਤਾਲਾ ਲੱਗਾ ਹੋਇਆ ਸੀ। ਅਗਲੀ ਸਵੇਰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਘਰ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਸਾਮਾਨ ਖਿਲਰਿਆ ਪਿਆ ਸੀ। ਤੁਰੰਤ ਪਤੀ-ਪਤਨੀ ਗੋਰਖਪੁਰ ਆ ਗਏ। ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਉਨ੍ਹਾਂ ਨੇ ਦੱਸਿਆ ਕਿ ਘਰ ‘ਚੋਂ ਵੀਹ ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਹੈ। ਜਾਂਚ ਦੌਰਾਨ ਪੁਲਸ ਨੂੰ ਘਰ ‘ਚੋਂ ਦੋ ਮੋਬਾਈਲ ਮਿਲੇ, ਜੋ ਕਿ ਪਤੀ-ਪਤਨੀ ਦੇ ਨਹੀਂ ਸਨ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਇਹ ਫੋਨ ਚੋਰਾਂ ਦੇ ਹਨ, ਜਿਨ੍ਹਾਂ ਨੂੰ ਸ਼ਾਇਦ ਉਨ੍ਹਾਂ ਨੇ ਚਾਰਜਿੰਗ ‘ਤੇ ਲਗਾਇਆ ਸੀ ਪਰ ਲੈ ਕੇ ਜਾਣਾ ਭੁੱਲ ਗਏ।


Baljit Singh

Content Editor

Related News