ਘਰਾਂ ਦੀਆਂ ਕੰਧਾਂ ਟੱਪਦੇ ਨਜ਼ਰ ਆਏ ਚੋਰ, cctv ’ਚ ਕੈਦ ਹੋਈਆਂ ਤਸਵੀਰਾਂ

Sunday, Mar 15, 2026 - 01:58 PM (IST)

ਘਰਾਂ ਦੀਆਂ ਕੰਧਾਂ ਟੱਪਦੇ ਨਜ਼ਰ ਆਏ ਚੋਰ, cctv ’ਚ ਕੈਦ ਹੋਈਆਂ ਤਸਵੀਰਾਂ

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਦੇ ਸਿਵਲ ਲਾਈਨ ਰੋਡ ਸਥਿਤ ਰੁਲੀਆ ਰਾਮ ਕਾਲੋਨੀ ਵਿਖੇ ਰਾਤ 2 ਵਜੇ ਦੇ ਕਰੀਬ ਦੋ ਅਣਪਛਾਤੇ ਨੌਜਵਾਨਾਂ ਨੇ ਕਾਲੋਨੀ ਨਿਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ। ਚੋਰੀ ਦੀ ਨੀਅਤ ਨਾਲ ਕਾਲੋਨੀ ’ਚ ਵੜੇ ਇਹ ਨੌਜਵਾਨ ਸੀਸੀਟੀਵੀ ਕੈਮਰਿਆਂ ’ਚ ਘਰਾਂ ਦੇ ਗੇਟਾਂ ਉੱਪਰ ਚੜ੍ਹਦੇ ਸਾਫ਼ ਨਜ਼ਰ ਆ ਰਹੇ ਹਨ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਦੀ ਮੂਵਮੈਂਟ ਸੀਸੀਟੀਵੀ ਕੈਮਰਿਆਂ ’ਚ ਦੇਖਣ ਅਤੇ ਕੁੱਤਿਆਂ ਦੇ ਭੌਂਕਣ ਕਾਰਨ ਲੋਕ ਜਾਗ ਗਏ ਅਤੇ ਅੱਧੀ ਰਾਤ ਨੂੰ ਹੀ ਗਲੀਆਂ ’ਚ ਇਕੱਠੇ ਹੋ ਗਏ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਗਲੀ ਨੰਬਰ 1 ਅਤੇ 2 ਦੀ ਰੈਕੀ ਕਰਨ ਤੋਂ ਬਾਅਦ ਇਹ ਨੌਜਵਾਨ ਮੇਨ ਗਲੀ ਦੀ ਬੈਕ ਸਾਈਡ ਸਥਿਤ ਇਕ ਘਰ ਵਿੱਚੋਂ ਕੁਝ ਸਾਮਾਨ ਚੋਰੀ ਕਰਕੇ ਲੈ ਗਏ। ਹਾਲਾਂਕਿ ਪੁਲਸ ਦੀ ਪੀ.ਸੀ.ਆਰ. ਟੀਮ ਮੌਕੇ ’ਤੇ ਪਹੁੰਚ ਗਈ ਸੀ, ਪਰ ਨੌਜਵਾਨ ਹਨੇਰੇ ਦਾ ਫ਼ਾਇਦਾ ਉਠਾ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ

ਇਸ ਘਟਨਾ ਕਾਰਨ ਪੂਰਾ ਇਲਾਕਾ ਦਹਿਸ਼ਤ ’ਚ ਹੈ ਅਤੇ ਮੁਹੱਲਾ ਨਿਵਾਸੀਆਂ ਨੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਰਿਪੋਰਟ ਦਰਜ ਕਰਵਾਈ ਹੈ। ਕਲੋਨੀ ਵਾਸੀਆਂ ਨੇ ਐੱਸ.ਐੱਸ.ਪੀ. ਗੁਰਦਾਸਪੁਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਇਲਾਕੇ ’ਚ ਗਸ਼ਤ ਵਧਾਈ ਜਾਵੇ।

ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ ਕਰ'ਤਾ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News