ਬੋਲੈਰੋ ਗੱਡੀ ਸਾਈਡ ’ਤੇ ਕਰਨ ਲੱਗਿਆਂ ਕਲੀਨਰ ਤੋਂ ਗਲਤੀ ਨਾਲ ਦੱਬੀ ਗਈ ਰੇਸ, ਮੋਬਾਈਲ ਸ਼ਾਪ ’ਚ ਵੜੀ
Thursday, Mar 05, 2026 - 11:52 AM (IST)
ਜਲੰਧਰ (ਜ. ਬ.)-ਉੱਤਰੀ ਹਲਕੇ ਵਿਚ ਪੈਂਦੇ ਸੁੰਦਰ ਨਗਰ ਵਿਚ ਬੀਤੀ ਰਾਤ ਅਚਾਨਕ ਇਕ ਬੋਲੈਰੋ ਗੱਡੀ ਮੋਬਾਇਲ ਸ਼ਾਪ ਵਿਚ ਵੜ ਗਈ। ਜਿਸ ਸਮੇਂ ਹਾਦਸਾ ਹੋਇਆ, ਉਸ ਵੇਲੇ ਦੁਕਾਨ ਵਿਚ ਦੋ ਬੱਚੇ ਅਤੇ ਉਨ੍ਹਾਂ ਦੀ ਮਾਂ ਮੌਜੂਦ ਸੀ, ਜਿਨ੍ਹਾਂ ਦਾ ਹਾਦਸੇ ਵਿਚ ਵਾਲ-ਵਾਲ ਬਚਾਅ ਹੋ ਗਿਆ। ਹਾਲਾਂਕਿ ਇਸ ਵਿਚ ਦੁਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਗੱਡੀ ਚਲਾ ਰਿਹਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਸੀ।
ਜਾਣਕਾਰੀ ਅਨੁਸਾਰ ਸੁੰਦਰ ਨਗਰ ਸਥਿਤ ਸ਼ਿਵਮ ਮੋਬਾਇਲ ਵਰਲਡ ਨਾਂ ਦੀ ਦੁਕਾਨ ਵਿਚ ਇਕ ਔਰਤ ਆਪਣੇ ਬੱਚਿਆਂ ਨਾਲ ਮੌਜੂਦ ਸੀ ਕਿ ਇਸੇ ਦੌਰਾਨ ਸਾਈਡ ’ਤੇ ਖੜ੍ਹੀ ਬੋਲੈਰੋ ਗੱਡੀ ਅਚਾਨਕ ਉਨ੍ਹਾਂ ਦੀ ਦੁਕਾਨ ਦਾ ਫਰੰਟ ਦਾ ਹਿੱਸਾ ਤੋੜ ਕੇ ਅੰਦਰ ਤੱਕ ਆ ਗਈ। ਚੰਗੀ ਕਿਸਮਤ ਨੂੰ ਬੱਚੇ ਅਤੇ ਔਰਤ ਗੱਡੀ ਦੀ ਲਪੇਟ ਵਿਚ ਨਹੀਂ ਆਏ ਪਰ ਔਰਤ ਮਾਮੂਲੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਈ। ਦੁਕਾਨ ਦਾ ਕਾਫ਼ੀ ਸਾਮਾਨ ਟੁੱਟ ਗਿਆ। ਦੂਜੇ ਪਾਸੇ ਹਾਦਸੇ ਵੇਲੇ ਹਰਗੋਬਿੰਦ ਨਗਰ ਨਿਵਾਸੀ ਜਸਵੀਰ ਸਿੰਘ ਤੁਰੰਤ ਮੌਕੇ ’ਤੇ ਪਹੁੰਚਿਆ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! IMD ਵੱਲੋਂ 8 ਮਾਰਚ ਤੱਕ ਵੱਡੀ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦਾ ਹਾਲ
ਜਸਵੀਰ ਸਿੰਘ ਨੇ ਕਿਹਾ ਕਿ ਉਕਤ ਗੱਡੀ ਉਸ ਦੀ ਹੈ ਪਰ ਜਦੋਂ ਹਾਦਸਾ ਹੋਇਆ, ਉਦੋਂ ਉਹ ਗੱਡੀ ਵਿਚ ਨਹੀਂ ਸੀ। ਉਸ ਨੇ ਕਿਹਾ ਕਿ ਉਹ ਕੁਝ ਦਿਨਾਂ ਤੋਂ ਬੀਮਾਰ ਸੀ। ਸੁੰਦਰ ਨਗਰ ਤੋਂ ਲੰਘਦੇ ਹੋਏ ਉਹ ਦਵਾਈ ਲੈਣ ਲਈ ਰੁਕਿਆ ਸੀ। ਉਹ ਦਵਾਈ ਲੈ ਹੀ ਰਿਹਾ ਸੀ ਕਿ ਪਿੱਛਿਓਂ ਇਕ ਕਾਰ ਆ ਗਈ, ਜਿਸ ਨੂੰ ਰਸਤਾ ਦੇਣ ਲਈ ਗੱਡੀ ਵਿਚ ਬੈਠੇ ਕਲੀਨਰ ਨੇ ਉਸ ਤੋਂ ਬਿਨਾਂ ਪੁੱਛੇ ਗੱਡੀ ਸਟਾਰਟ ਕਰ ਦਿੱਤੀ ਅਤੇ ਰੇਸ ਦੱਬ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 8 ਦੇ ਏ. ਐੱਸ. ਆਈ. ਨਿਰਮਲ ਸਿੰਘ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਗੱਡੀ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹੋਲੇ-ਮਹੱਲੇ 'ਤੇ ਜਥੇਦਾਰ ਕੁਲਦੀਪ ਗੜਗੱਜ ਨੇ ਸਿੱਖ ਕੌਮ ਦੀ ਵੱਖਰੀ ਪਛਾਣ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਚੁੱਕਿਆ ਮੁੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
