''ਆਪ'' ਕੌਂਸਲਰ ਦੇ ਘਰ ਫਾਇਰਿੰਗ ਮਾਮਲੇ ਦਾ ਪਰਦਾਫਾਸ਼, ਭਤੀਜਾ ਤੇ ਭਾਣਜਾ ਨਾਲ ਰੱਲ ਕੇ ਆਪ ਹੀ...

Tuesday, Mar 10, 2026 - 01:49 PM (IST)

''ਆਪ'' ਕੌਂਸਲਰ ਦੇ ਘਰ ਫਾਇਰਿੰਗ ਮਾਮਲੇ ਦਾ ਪਰਦਾਫਾਸ਼, ਭਤੀਜਾ ਤੇ ਭਾਣਜਾ ਨਾਲ ਰੱਲ ਕੇ ਆਪ ਹੀ...

ਅੰਮ੍ਰਿਤਸਰ(ਜਸ਼ਨ)- ਰਤਨ ਸਿੰਘ ਚੌਕ ਨੇੜੇ ਵਾਰਡ ਨੰਬਰ 7, ਫੈਜ਼ਪੁਰਾ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਦੇ ਘਰ ’ਤੇ ਦੋ ਦਿਨ ਪਹਿਲਾਂ ਹੋਈ ਗੋਲੀਬਾਰੀ ਦੀ ਘਟਨਾ ਸਬੰਧੀ ਪੁਲਸ ਨੇ ਇਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਸ ਖੁਲਾਸੇ ਬਾਰੇ ਬੋਲਦਿਆਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਰੀ ਸਾਜ਼ਿਸ਼ ਸ਼ਿਕਾਇਤਕਰਤਾ ਅਤੇ ਕੌਂਸਲਰ ਦੇ ਪਤੀ ਇੰਦਰਜੀਤ ਸਿੰਘ ਉਰਫ਼ ਬੌਬੀ ਨੇ ਰਚੀ ਸੀ ਅਤੇ ਉਸ ਦਾ ਭਤੀਜਾ ਅਤੇ ਭਾਣਜਾ ਵੀ ਸ਼ਾਮਲ ਸਨ। ਪੁਲਸ ਨੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ੂ ਪਹਿਲਵਾਨ, ਦਾਨਿਸ਼, ਆਕਾਸ਼, ਮਾਨਵ ਅਤੇ ਅਸ਼ੋਕ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ-  ਜਾਮ ਹੋ ਗਿਆ ਪੰਜਾਬ ਦਾ ਇਹ ਨੈਸ਼ਨਲ ਹਾਈਵੇ ਜਾਮ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ

ਪੁਲਸ ਨੇ ਦੱਸਿਆ ਕਿ ਮੁਲਜ਼ਮ ਅਸ਼ੋਕ ਕੁਮਾਰ ਨੇ ਦੋਸਤ ਹੋਣ ਕਰ ਕੇ ਆਪਣਾ ਲਾਇਸੈਂਸੀ ਪਿਸਤੌਲ ਇੰਦਰਜੀਤ ਸਿੰਘ ਬੌਬੀ ਨੂੰ ਦਿੱਤਾ ਸੀ। ਪੁਲਸ ਨੇ ਅਪਰਾਧ ਦੌਰਾਨ ਵਰਤਿਆ ਗਿਆ ਲਾਇਸੈਂਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਬਾਕੀ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਕਈ ਇਲਾਕਿਆਂ 'ਚ ਛਾਏ ਬੱਦਲ, 14 ਮਾਰਚ ਤੋਂ ਬਾਅਦ ਫਿਰ ਡਿੱਗੇਗਾ ਤਾਪਮਾਨ, ਪੜ੍ਹੋ ਤਾਜ਼ਾ ਜਾਣਕਾਰੀ

ਕੀ ਸੀ ਮਾਮਲਾ

ਰਤਨ ਸਿੰਘ ਚੌਕ ਸਥਿਤ ਫੈਜਪੁਰਾ ਇਲਾਕੇ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਇੰਦਰਜੀਤ ਸਿੰਘ ਉਰਫ਼ ਬੌਬੀ ਹੁਣ ਵਾਰਡ ਨੰਬਰ 7 ਦੀ ‘ਆਪ’ ਕੌਂਸਲਰ ਕਾਜਲ ਦਾ ਪਤੀ) ਨੇ ਪੁਲਸ ਨੂੰ ਦੱਸਿਆ ਕਿ ਦੋ ਦਿਨ ਪਹਿਲਾਂ 7 ਮਾਰਚ ਨੂੰ ਦੁਪਹਿਰ 12:30 ਵਜੇ, ਗਲੀ ਮਾਲੀਆਂ ਵਾਲੀ ਦੇ ਰਹਿਣ ਵਾਲੇ ਚਾਰ ਨੌਜਵਾਨ ਸਾਜਨ ਉਰਫ਼ ਸੱਜੂ, ਵਿਨੇ ਕੁਮਾਰ ਉਰਫ਼ ਗੋਲੂ, ਜੱਸੀ ਅਤੇ ਰਾਹੁਲ ਨੇ ਉਸ ਦੇ ਘਰ ਬਾਹਰ ਗੇਟ ’ਤੇ ਦਾਤਰਾਂ ਨਾਲ ਹਮਲਾ ਕੀਤਾ ਅਤੇ ਨਾਲ ਹੀ ਗੋਲੀਆਂ ਵੀ ਚਲਾਈਆਂ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਰੰਜਿਸ਼ ਦਾ ਕਾਰਨ ਦੱਸਦੇ ਹੋਏ ਬੌਬੀ ਨੇ ਦੱਸਿਆ ਕਿ ਉਸ ਦੀ ਭਤੀਜੀ, ਜੋ ਵਿਦੇਸ਼ (ਯੂ. ਕੇ) ਪੜ੍ਹ ਰਹੀ ਹੈ, ਨੇ ਆਪਣੀ ਮਰਜ਼ੀ ਨਾਲ ਮਾਲੀਆਂ ਵਾਲੀ ਗਲੀ ਦੇ ਰਹਿਣ ਵਾਲੇ ਸਾਜਨ ਉਰਫ ਸਾਜੂ ਨਾਲ ਉਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਸੀ ਅਤੇ ਉਸ ਨੇ ਪੁਲਸ ਸੁਰੱਖਿਆ ਦੀ ਮੰਗ ਕਰਦੇ ਹੋਏ ਜਲੰਧਰ ਦੀ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਇਸੇ ਕਾਰਨ ਜਦੋਂ ਉਸ ਨੇ ਪੁਲਸ ਨੂੰ ਸਾਜਨ ਅਤੇ ਉਸ ਦੇ ਪਰਿਵਾਰ ਦੇ ਅਪਰਾਧਿਕ ਰਿਕਾਰਡਾਂ ਬਾਰੇ ਦੱਸਿਆ ਤਾਂ ਮੁਲਜ਼ਮ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਅਤੇ ਉਨ੍ਹਾਂ ਦੇ ਘਰ ਆ ਕੇ ਘਟਨਾ ਨੂੰ ਅੰਜ਼ਾਮ ਦੇਣ ਦੀ ਧਮਕੀ ਦਿੱਤੀ। ਇਸ ਸਬੰਧ ਵਿੱਚ ਪੁਲਸ ਤੁਰੰਤ ਹਰਕਤ ਵਿੱਚ ਆਈ, 7 ਮਾਰਚ ਦੇਰ ਰਾਤ ਥਾਣਾ ਮਜੀਠਾ ਰੋਡ ਵਿੱਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ

ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਭਤੀਜੀ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਫਸਾਉਣ ਲਈ ਰਚਿਆ ਸੀ ਡਰਾਮਾ

ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੂਰੀ ਜਾਂਚ ਕਰਨ ’ਤੇ ਪੁਲਸ ਨੂੰ ਪਤਾ ਲੱਗਾ ਕਿ ਸਾਰੀ ਸਾਜ਼ਿਸ਼ ਬੌਬੀ ਨੇ ਖੁਦ ਆਪਣੇ ਦੋ ਰਿਸ਼ਤੇਦਾਰਾਂ ਅਤੇ ਸਾਥੀਆਂ ਦੀ ਮਦਦ ਨਾਲ ਰਚੀ ਸੀ। ਉਨ੍ਹਾਂ ਕਿਹਾ ਕਿ ਹਰ ਪੱਖ ਤੋਂ ਮਾਮਲੇ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਪੁਲਸ ਟੀਮ ਨੇ ਪਾਇਆ ਕਿ ਸ਼ਿਕਾਇਤ ਕਰਤਾ ਇੰਦਰਜੀਤ ਉਰਫ਼ ਬੌਬੀ ਨੇ ਆਪਣੇ ਭਤੀਜੇ ਦਾਨਿਸ਼ ਅਤੇ ਭਾਣਜੇ ਵਿਸ਼ੂ ਪਹਿਲਵਾਨ, ਉਨ੍ਹਾਂ ਦੇ ਸਾਥੀਆਂ ਨਾਲ ਮਿਲ ਕੇ, ਸਾਰੀ ਘਟਨਾ ਨੂੰ ਰਚਣ ਲਈ ਸਾਜ਼ਿਸ਼ ਰਚੀ ਸੀ। ਉਸ ਨੇ ਇੱਕ ਨਿੱਜੀ ਰੰਜਿਸ਼ ਨੂੰ ਸੁਲਝਾਉਣ ਲਈ ਘਟਨਾ ਨੂੰ ਅੰਜਾਮ ਦਿੱਤਾ (ਉਸ ਦੀ ਭਤੀਜੀ ਨੇ ਸਾਜਨ ਉਰਫ਼ ਸੱਜੂ ਨਾਲ ਉਸ ਦੇ ਪਰਿਵਾਰ ਦੀ ਸਹਿਮਤੀ ਖਿਲਾਫ ਵਿਆਹ ਕੀਤਾ ਸੀ, ਇਸ ਲਈ ਬਦਲਾ ਲੈਣ ਲਈ, ਸਾਜਨ ਉਰਫ਼ ਸੱਜੂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਝੂਠੇ ਕੇਸ ਵਿੱਚ ਫਸਾਇਆ)। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਨੇ ਘਟਨਾ ਵਿੱਚ ਵਰਤੀ ਗਈ ਪਿਸਤੌਲ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋ ਹੋਰ ਲੋੜੀਂਦੇ ਵਿਅਕਤੀਆਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਭੁੱਲਰ ਨੇ ਕਿਹਾ ਕਿ ਪਿਸਤੌਲ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News