ਕੇਂਦਰੀ ਜੇਲ੍ਹ ''ਚ ਬੰਦ ਹਵਾਲਾਤੀਆਂ ਕੋਲੋਂ 4 ਮੋਬਾਈਲ ਬਰਾਮਦ
Monday, Mar 09, 2026 - 05:04 PM (IST)
ਤਰਨਤਾਰਨ (ਰਾਜੂ)- ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀਆਂ ਕੋਲੋਂ ਚਾਰ ਮੋਬਾਈਲ ਬਰਾਮਦ ਹੋਏ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਜੇਲ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ ਹਵਾਲਾਤੀ ਤਰੁਨਪ੍ਰੀਤ ਸਿੰਘ ਵਾਸੀ ਤਰਨਤਾਰਨ ਦੇ ਕੋਲੋਂ ਤਲਾਸ਼ੀ ਕਰਨ ’ਤੇ ਦੋ ਟਚ ਸਕ੍ਰੀਨ ਮੋਬਾਈਲ ਅਤੇ ਇਕ ਕੀਪੈਡ ਮੋਬਾਈਲ ਬਰਾਮਦ ਹੋਏ ਹਨ। ਜਦਕਿ ਹਵਾਲਾਤੀ ਰਣਜੋਧ ਸਿੰਘ ਵਾਸੀ ਦਨਿਆਲ ਦੇ ਕੋਲੋਂ ਇਕ ਕੀਪੈਡ ਮੋਬਾਈਲ ਮਿਲਿਆ ਹੈ। ਥਾਣਾ ਗੋਇੰਦਵਾਲ ਸਾਹਿਬ ਵਿਚ ਉਕਤ ਮੁਲਜ਼ਮਾਂ ਦੇ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰ ਲਏ ਗਏ ਹਨ।
ਇਹ ਵੀ ਪੜ੍ਹੋ- PUNJAB: ਭੈਣ ਭਰਾ ਦਾ ਇਕੋ ਚਿਤਾ 'ਤੇ ਹੋਇਆ ਸਸਕਾਰ, ਮੰਜ਼ਰ ਦੇਖ ਹਰ ਕਿਸੇ ਦੀਆਂ ਨਿਕਲੀਆਂ ਧਾਹਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
