ਰੇਲ ਗੱਡੀਆਂ ’ਚ ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ, ਮੋਟਰਸਾਈਕਲ ਤੇ 2 ਮੋਬਾਈਲ ਫੋਨ ਬਰਾਮਦ
Thursday, Mar 05, 2026 - 12:08 PM (IST)
ਬਟਾਲਾ(ਸਾਹਿਲ)- ਰੇਲ ਗੱਡੀਆਂ ’ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਜੀ.ਆਰ.ਪੀ ਬਟਾਲਾ ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੀ ਜੀ.ਆਰ.ਪੀ ਬਟਾਲਾ ਦੇ ਏ.ਐੱਸ.ਆਈ ਕੁਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਥਾਣਾ ਜੀ.ਆਰ.ਪੀ. ਪਠਾਨਕੋਟ ਦੇ ਐੱਸ.ਐੱਚ.ਓ ਅਸ਼ੋਕ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਪੁਲਸ ਪਾਰਟੀ ਏ.ਐੱਸ.ਆਈ ਪ੍ਰਤਾਪ ਸਿੰਘ ਤੇ ਏ.ਐੱਸ.ਆਈ ਸਫੀ ਮਸੀਹ ਸਮੇਤ ਕਾਰਵਾਈ ਕਰਦਿਆਂ ਰੇਲ ਗੱਡੀਆਂ ਵਿਚ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਕਤੀਆਂ ਸੋਜਾਤ ਉਰਫ ਜੋਬਨ ਵਾਸੀ ਅਲੀਵਾਲ ਰੋਡ ਬਟਾਲਾ ਅਤੇ ਹਰਪ੍ਰੀਤ ਸਿੰਘ ਉਰਫ ਭੋਲੂ ਵਾਸੀ ਬਟਾਲਾ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਮੋਟਰਸਾਈਕਲ ਹੀਰੋ ਹੋਂਡਾ, ਇਕ ਚਾਕੂ ਕਮਾਨੀਦਾਰ, 2 ਚੋਰੀ ਦੇ ਮੋਬਾਈਲ ਫੋਨ ਬਰਾਮਦ ਕੀਤੇ ਹਨ ਅਤੇ ਇਨ੍ਹਾਂ ਦੋਵਾਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਨਕਲੀ CIA ਸਟਾਫ ਵਾਲਿਆਂ ਨੇ ਕਰ ਲਿਆ ਬੰਦਾ ਅਗਵਾ, ਮਹਿਲਾ ਵੀ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
