ਜੇਲ੍ਹ ’ਚ ਬੰਦ ਹਵਾਲਾਤੀ ਕੋਲੋਂ ਦੋ ਮੋਬਾਈਲ ਬਰਾਮਦ

Monday, Mar 09, 2026 - 11:26 AM (IST)

ਜੇਲ੍ਹ ’ਚ ਬੰਦ ਹਵਾਲਾਤੀ ਕੋਲੋਂ ਦੋ ਮੋਬਾਈਲ ਬਰਾਮਦ

ਤਰਨਤਾਰਨ (ਰਾਜੂ)-ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿਚ ਬੰਦ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ ਦੋ ਮੋਬਾਈਲ ਸਮੇਤ ਸਿੰਮ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਦੱਸਿਆ ਕਿ ਜੇਲ ਵਿਚ ਤਲਾਸ਼ੀ ਦੌਰਾਨ ਹਵਾਲਾਤੀ ਦੌਲਤ ਸਿੰਘ ਵਾਸੀ ਜੌੜਾ ਦੇ ਕੋਲੋਂ ਦੋ ਟਚ ਸਕ੍ਰੀਨ ਮੋਬਾਈਲ ਸਮੇਤ ਦੋ ਸਿੰਮ ਬਰਾਮਦ ਹੋਏ ਹਨ। ਜਿਸ ਸਬੰਧੀ ਮੁਲਜ਼ਮ ਦੇ ਵਿਰੁੱਧ ਪ੍ਰੀਜ਼ਨ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ।


author

Shivani Bassan

Content Editor

Related News