ਚੋਰਾਂ ਦੇ ਹੌਂਸਲੇ ਬੁਲੰਦ! ਅਧਿਆਪਕਾ ਦੇ ਘਰ ''ਚੋਂ ਦੋ ਲੈਪਟਾਪ, ਦੋ ਮੋਬਾਇਲ ਫੋਨ ਤੇ ਘੜੀ ਚੋਰੀ
Friday, Mar 06, 2026 - 04:00 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਅਧਿਆਪਕ ਦੇ ਸੁੰਨੇ ਪਏ ਘਰ 'ਚੋਂ ਲੈਪਟਾਪ, ਮੋਬਾਇਲ ਫ਼ੋਨ ਅਤੇ ਘੜੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਪੋਜੇਵਾਲ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਮਨਜੀਤ ਕੁਮਾਰੀ ਪਤਨੀ ਰਾਮ ਕੁਮਾਰ ਵਾਸੀ ਕਰੀਮਪੁਰੀ ਚਾਹਵਾਲਾ ਨੇ ਦੱਸਿਆ ਕਿ ਉਹ ਸਰਕਾਰੀ ਐਲੀਮੈਂਟਰੀ ਸਕੂਲ ਚੰਦਿਆਣੀ ਖੁਰਦ ਵਿੱਚ ਸੈਂਟਰ ਹੈੱਡ ਟੀਚਰ ਵਜੋਂ ਕੰਮ ਕਰਦੀ ਹੈ।
ਇਹ ਵੀ ਪੜ੍ਹੋ: ਮੋਗਾ ਸਰਪੰਚ ਕਤਲ ਕਾਂਡ 'ਚ ਨਵਾਂ ਮੋੜ! 'ਆਪ' MLA 'ਤੇ ਗੰਭੀਰ ਇਲਜ਼ਾਮਾਂ ਵਾਲੀ ਵੀਡੀਓ ਖਹਿਰਾ ਨੇ ਕੀਤੀ ਸਾਂਝੀ
3 ਮਾਰਚ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਉਹ ਸਕੂਲ ਦਾ ਕੰਮ ਕਰਨ ਲਈ ਇਕ ਸਰਕਾਰੀ ਲੈਪਟਾਪ ਘਰ ਲੈ ਗਈ ਸੀ। ਉਸ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਅਗਲੇ ਦਿਨ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ। ਜਦੋਂ ਉਹ ਘਰ ਪਰਤੀ ਤਾਂ ਵੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਕਮਰੇ ਵਿਚ ਸਾਮਾਨ ਖਿਲਰਿਆ ਪਿਆ ਸੀ। ਉਸ ਨੇ ਦੱਸਿਆ ਕਿ ਘਰ ਦੇ ਸਾਮਾਨ ਦੀ ਚੈਕਿੰਗ ਕਰਨ 'ਤੇ ਉਸ ਨੇ ਵੇਖਿਆ ਕਿ ਘਰ 'ਚੋਂ ਦੋ ਲੈਪਟਾਪ, ਦੋ ਮੋਬਾਇਲ ਫ਼ੋਨ ਅਤੇ ਇਕ ਘੜੀ ਗਾਇਬ ਸੀ, ਜੋ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਈ ਗਈ ਹੈ। ਅਧਿਆਪਕਾ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਪੋਜੇਵਾਲ ਦੀ ਪੁਲਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
