ਸ਼ਰਾਬ ਪੀਣ ਦੌਰਾਨ ਹੋਇਆ ਸੀ ਝਗੜਾ, ਸਾਥੀਆਂ ਨੇ ਉਤਾਰਿਆ ਮੌਤ ਦੇ ਘਾਟ

Saturday, Sep 30, 2023 - 04:26 PM (IST)

ਸ਼ਰਾਬ ਪੀਣ ਦੌਰਾਨ ਹੋਇਆ ਸੀ ਝਗੜਾ, ਸਾਥੀਆਂ ਨੇ ਉਤਾਰਿਆ ਮੌਤ ਦੇ ਘਾਟ

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਵਾਰਦਾਤ ਉਸ ਸਮੇਂ ਹੋਈ, ਜਦੋਂ ਨੌਜਵਾਨ ਆਪਣੇ ਸਾਥੀਆਂ ਨਾਲ ਅਨਾਜ ਮੰਡੀ ਦੇ ਗੇਟ ਕੋਲ ਬੈਠਕ ਕੇ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਉਸ ਦੀ ਸਾਥੀਆਂ ਨਾਲ ਕਹਾਸੁਣੀ ਹੋ ਗਈ ਅਤੇ ਉਸ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਲੂ ਕੰਡੇ ਖੜੇ ਕਰਨ ਵਾਲਾ ਕਾਰਾ, ਪਹਿਲਾਂ ਕੀਤਾ ਕੁੜੀ ਦਾ ਕਤਲ ਫਿਰ ਲਾਸ਼ ਨਾਲ ਮਿਟਾਈ ਹਵਸ

ਜਾਣਕਾਰੀ ਅਨੁਸਾਰ ਬਾਪੌਲੀ ਦੇ ਏਰੀਆ 'ਚ ਅਨਾਜ ਮੰਡੀ ਦੇ ਗੇਟ ਨੰਬਰ2 'ਤੇ ਕੁਝ ਨੌਜਵਾਨ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਦੌਰਾਨ ਉਨ੍ਹਾਂ 'ਚ ਆਪਸੀ ਕਹਾਸੁਣੀ ਹੋ ਗਈ। ਇਹ ਕਹਾਸੁਣੀ ਝਗੜੇ 'ਚ ਬਦਲ ਗਈ। ਇਸ ਝਗੜੇ 'ਚ ਪਾਨੀਪਤ ਦੇ ਬਾਪੌਲੀ ਦੇ ਪਿੰਡ ਅਧਮੀ ਵਾਸੀ ਕਰੀਬ 25 ਸਾਲਾ ਤਸਵਰ ਦੇ ਉੱਪਰ ਹਮਲਾ ਕਰ ਦਿੱਤਾ। ਉਸ ਨਾਲ ਸ਼ਰਾਬ ਪੀ ਰਹੇ ਨੌਜਵਾਨਾਂ ਨੇ ਸਿਰ 'ਤੇ ਪੇਟ 'ਤੇ ਚਾਕੂਆਂ ਨਾਲ ਵਾਰ ਕੀਤੇ। ਜਿਸ ਕਾਰਨ ਤਸਵਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News