ਹਰਿਆਣਾ CM ਦੇ ਪੰਜਾਬ ਦੌਰੇ ਦੌਰਾਨ ਡਾ. ਸੰਜੀਵ ਗੋਇਲ 30 ਸਾਥੀਆਂ ਸਮੇਤ ਭਾਜਪਾ ''ਚ ਸ਼ਾਮਲ

Sunday, Aug 02, 2026 - 08:36 PM (IST)

ਹਰਿਆਣਾ CM ਦੇ ਪੰਜਾਬ ਦੌਰੇ ਦੌਰਾਨ ਡਾ. ਸੰਜੀਵ ਗੋਇਲ 30 ਸਾਥੀਆਂ ਸਮੇਤ ਭਾਜਪਾ ''ਚ ਸ਼ਾਮਲ

ਫਰੀਦਕੋਟ (ਚਾਵਲਾ)- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਫਰੀਦਕੋਟ ਪਹੁੰਚਣ ’ਤੇ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਕ ਸਮਾਗਮ ਦੌਰਾਨ ਉਨ੍ਹਾਂ ਪ੍ਰਸਿੱਧ ਡਾ. ਸੰਜੀਵ ਗੋਇਲ ਅਤੇ ਉਨ੍ਹਾਂ ਦੇ 30 ਸਾਥੀਆਂ ਨੂੰ ਸਿਰੋਪਾਓ ਪਾ ਕੇ ਭਾਜਪਾ ’ਚ ਸ਼ਾਮਲ ਕਰਵਾਇਆ। ਡਾ. ਗੋਇਲ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਉਹ ਭਾਜਪਾ ’ਚ ਸ਼ਾਮਲ ਹੋਏ ਹਨ ਅਤੇ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਸੀ. ਐੱਮ. ਸੈਣੀ ਨੇ ਭਰੋਸਾ ਦਿੱਤਾ ਕਿ ਪਾਰਟੀ ’ਚ ਸ਼ਾਮਲ ਹੋਏ ਆਗੂਆਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣਗੇ।

ਇਸ ਮੌਕੇ ਨਾਇਬ ਸੈਣੀ ਨੇ ਦਾਅਵਾ ਕੀਤਾ ਕਿ ਪੰਜਾਬ ’ਚ ਭਾਜਪਾ ਸਰਕਾਰ ਬਣਨ ’ਤੇ ਸੂਬੇ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ, ਫ਼ਸਲਾਂ ਐੱਮ. ਐੱਸ. ਪੀ. ’ਤੇ ਖ਼ਰੀਦੀਆਂ ਜਾਣਗੀਆਂ, ਉਦਯੋਗਪਤੀਆਂ ਨੂੰ ਸੁਰੱਖਿਅਤ ਮਾਹੌਲ ਮਿਲੇਗਾ ਅਤੇ ਨਵੇਂ ਉਦਯੋਗ ਸਥਾਪਿਤ ਕਰ ਕੇ ਰੋਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਵਰਕਰਾਂ ਨੂੰ ਕੇਂਦਰ ਦੀਆਂ ਸਕੀਮਾਂ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ।

ਸਮਾਗਮ ’ਚ ਡਾ. ਮਧੂ ਗੋਇਲ, ਐੱਮ. ਪੀ. ਸਤਨਾਮ ਸਿੰਘ ਸੰਧੂ, ਅਨਿਲ ਸਰੀਨ, ਜ਼ਿਲਾ ਪ੍ਰਧਾਨ ਗੌਰਵ ਕੱਕੜ, ਭੂਸ਼ਣ ਬੰਸਲ, ਸੰਦੀਪ ਸਿੰਘ ਸੰਨੀ ਬਰਾੜ, ਦੁਰਗੇਸ਼ ਸ਼ਰਮਾ, ਸ਼ਿਵਰਾਜ ਗੋਇਲ, ਸੁਮਿਤ ਸੁਖੀਜਾ, ਗਗਨ ਸੇਠੀ, ਗਗਨ ਸਖੀਜਾ, ਗਗਨਦੀਪ ਗਰਗ, ਲਲਿਤ ਕੱਕੜ, ਵਿਜਿੰਦਰ ਵਿਨਾਇਕ, ਜਨਿੰਦਰ ਜੈਨ, ਬਲਦੇਵ ਰਾਜ ਤੇਰੀਆ, ਡਾ. ਅਮਿਤ ਜੈਨ, ਯੁਗੇਸ਼ ਗਰਗ, ਦਿਨੇਸ਼ ਗੁਪਤਾ, ਗੋਲਡੀ ਐਡਵੋਕੇਟ ਸਮੇਤ ਕਈ ਸ਼ਖ਼ਸੀਅਤਾਂ ਹਾਜ਼ਰ ਸਨ।
 


author

Anmol Tagra

Content Editor

Related News