ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...

Sunday, Aug 02, 2026 - 05:58 PM (IST)

ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...

ਜਲੰਧਰ (ਸੋਨੂੰ)- ਜਲੰਧਰ ਦੇ ਇਕ ਰੈਸਟੋਰੈਂਟ 'ਚ ਜਨਮਦਿਨ ਦੀ ਪਾਰਟੀ ਦੌਰਾਨ ਇਕ ਕੁੜੀ ਦੇ ਬੈਗ ਵਿੱਚੋਂ 20,000 ਰੁਪਏ ਨਕਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਦੋਸਤ ਰਾਘਵ ਸ਼ਰਮਾ ਨੇ ਦੱਸਿਆ ਕਿ ਉਹ ਸ਼ਨੀਵਾਰ ਰਾਤ 8 ਵਜੇ ਰੈਸਟੋਰੈਂਟ 'ਚ ਆਪਣੀ ਦੋਸਤ ਜੈਸਿਕਾ ਦਾ ਜਨਮਦਿਨ ਮਨਾਉਣ ਲਈ ਆਏ ਸਨ। ਪਾਰਟੀ ਦੌਰਾਨ ਸਾਰੇ ਜਸ਼ਨ ਮਨਾਉਣ ਅਤੇ ਡਾਂਸ ਕਰਨ ਵਿਚ ਰੁਝੇ ਹੋਏ ਸਨ। ਜੈਸਿਕਾ ਨੇ ਆਪਣੇ ਗਿਫ਼ਟ ਅਤੇ ਪਰਸ ਟੇਬਲ 'ਤੇ ਰੱਖਿਆ ਸੀ। ਇਸੇ ਦੌਰਾਨ ਹੀ ਉਸ ਦੇ ਪਰਸ ਵਿਚੋਂ ਪੈਸੇ ਚੋਰੀ ਹੋ ਗਏ।

ਇਹ ਵੀ ਪੜ੍ਹੋ: ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ ਨੇ ਕੀਤਾ ਵੱਡਾ ਕਾਂਡ

PunjabKesari

ਰਾਘਵ ਨੇ ਕਿਹਾ ਕਿ ਜਦੋਂ ਉਹ ਬਿੱਲ ਦੇਣ ਲੱਗੇ ਤਾਂ ਜੈਸਿਕਾ ਨੇ ਪਰਸ ਦੀ ਤਲਾਸ਼ੀ ਲਈ ਪਰ ਪਰਸ ਵਿਚੋਂ ਪੈਸੇ ਗਾਇਬ ਸਨ। ਪਰਸ ਵਿਚੋਂ ਕਰੀਬ 20,000 ਰੁਪਏ ਨਕਦੀ ਗਾਇਬ ਸਨ ਅਤੇ ਸਿਰਫ਼ ਸਿੱਕੇ ਹੀ ਬਚੇ ਸਨ। ਇਸ ਦੇ ਬਾਅਦ ਤੁਰੰਤ ਰੈਸਟੋਰੈਂਟ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਪਰ ਕੈਮਰਿਆਂ ਦੀ ਫੁਟੇਜ਼ ਵਿਚ ਸਿਰਫ਼ ਟੇਬਲ ਦਾ ਅੱਧਾ ਹਿੱਸਾ ਹੀ ਵਿਖਾਈ ਦੇ ਰਿਹਾ ਸੀ , ਜਿਸ ਕਾਰਨ ਚੋਰੀ ਦੀ ਸਪਸ਼ਟ ਜਾਣਕਾਰੀ ਨਹੀਂ ਮਿਲ ਸਕੀ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨਦਾਰ ਨੂੰ ਮਾਰੀਆਂ ਗੋਲ਼ੀਆਂ

PunjabKesari

ਰਾਘਵ ਨੇ ਦੱਸਿਆ ਕਿ ਉਹ ਅਤੇ ਜੈਸਿਕਾ ਇਕੱਠੇ ਨੌਕਰੀ ਕਰਦੇ ਸਨ। ਉਹ ਛੇ ਸਾਲਾਂ ਬਾਅਦ ਜਨਮਦਿਨ 'ਤੇ ਮਿਲੇ ਸਨ। ਜੈਸਿਕਾ ਜਨਮਦਿਨ ਦੀ ਪਾਰਟੀ ਦੌਰਾਨ ਕਾਫ਼ੀ ਖ਼ੁਸ਼ ਸੀ। ਘਟਨਾ ਤੋਂ ਬਾਅਦ ਉਨ੍ਹਾਂ ਨੇ 112 ਰਾਹੀਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਜਾਂਚ ਤੋਂ ਬਾਅਦ ਹੀ ਪੈਸੇ ਦਾ ਪਤਾ ਲੱਗ ਸਕੇਗਾ ਕਿ ਪੈਸਾ ਕਿੱਥੇ ਗਿਆ। ਪੀੜਤਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਬਾਅਦ ਇਕੱਠੇ ਖ਼ੁਸ਼ੀਆਂ ਮਨਾਉਣ ਆਏ ਸਨ ਪਰ ਇਸ ਘਟਨਾ ਨੇ ਉਨ੍ਹਾਂ ਦਾ ਮਜ਼ਾ ਬਰਬਾਦ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ ਦੁਕਾਨਦਾਰ ਨੂੰ ਮਾਰੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News