ਟਿੱਪਰ ਲਿਫਟ ਡਿੱਗਣ ਨਾਲ ਡਰਾਈਵਰ ਦੀ ਮੌਤ

Saturday, Aug 01, 2026 - 05:19 PM (IST)

ਟਿੱਪਰ ਲਿਫਟ ਡਿੱਗਣ ਨਾਲ ਡਰਾਈਵਰ ਦੀ ਮੌਤ

ਬਠਿੰਡਾ (ਸੁਖਵਿੰਦਰ) : ਬਠਿੰਡਾ-ਮਲੋਟ ਰੋਡ 'ਤੇ ਇੱਕ ਪੈਟਰੋਲ ਪੰਪ ਦੇ ਨੇੜੇ ਟਿੱਪਰ ਦੀ ਹਾਈਡ੍ਰੌਲਿਕ ਲਿਫਟ ਸਿਰ 'ਤੇ ਡਿੱਗਣ ਨਾਲ ਡਰਾਈਵਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਡਰਾਈਵਰ ਕੁੱਝ ਚੈੱਕ ਕਰਨ ਲਈ ਟਿੱਪਰ ਲਿਫਟ ਚੁੱਕ ਰਿਹਾ ਸੀ ਕਿ ਅਚਾਨਕ ਲਿਫਟ ਉਸਦੀ ਧੌਣ 'ਤੇ ਡਿੱਗ ਗਈ, ਜਿਸ ਨਾਲ ਉਸਦੀ ਧੌਣ ਵੱਢੀ ਗਈ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਮੌਕੇ 'ਤੇ ਪਹੁੰਚੇ, ਜਦੋਂ ਕਿ ਥਰਮਲ ਪੁਲਿਸ ਵੀ ਪਹੁੰਚ ਗਈ ਅਤੇ ਲੋੜੀਂਦੀ ਕਾਰਵਾਈ ਕੀਤੀ।

ਪੁਲਸ ਕਾਰਵਾਈ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਡਰਾਈਵਰ ਦੀ ਪਛਾਣ ਰਣ ਸਿੰਘ (50) ਪੁੱਤਰ ਭਾਗੀਰਥ ਸਿੰਘ, ਵਾਸੀ ਮੱਲਨਪੁਰ, ਹਿਸਾਰ ਜ਼ਿਲ੍ਹਾ, ਹਰਿਆਣਾ ਵਜੋਂ ਹੋਈ ਹੈ। ਸੰਗਠਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ, ਜਦੋਂ ਕਿ ਪੁਲਸ ਅਗਲੇਰੀ ਕਾਰਵਾਈ ਕਰ ਰਹੀ ਹੈ।


author

Babita

Content Editor

Related News