ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਪੁੱਤ ਦੀ ਮੌਤ

Wednesday, Aug 05, 2026 - 02:41 PM (IST)

ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਨੌਜਵਾਨ ਪੁੱਤ ਦੀ ਮੌਤ

ਜਲਾਲਾਬਾਦ (ਆਦਰਸ਼) : 3 ਅਗਸਤ ਦੀ ਰਾਤ ਨੂੰ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇ 'ਤੇ ਪੈਂਦੇ ਪਿੰਡ ਘੁਬਾਇਆ ਵਿਖੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਾਹਿਲ ਘੋਗਾ ਦੇ ਪਿਤਾ ਸਵਰਨ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਸੁਖੇਰਾ ਬੋਦਲਾ ਨੇ ਦੱਸਿਆ ਕਿ ਮੇਰਾ ਲੜਕਾ 3 ਅਗਸਤ ਨੂੰ ਅਰੋੜਾ ਹਸਪਤਾਲ ਵਿਖੇ ਗਿਆ ਜੋ ਕਿ ਵਕਤ ਕਰੀਬ 9 ਵਜੇ ਰਾਤ ਨੂੰ ਘਰ ਆ ਰਿਹਾ ਸੀ ਤਾਂ ਜਦੋਂ ਉਹ ਨੇੜੇ ਬੱਸ ਅੱਡਾ ਘੁਬਾਇਆ ਦੇ ਕੋਲ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਲਾਪ੍ਰਵਾਹੀ ਦੇ ਨਾਲ ਟੱਕਰ ਮਾਰ ਦਿੱਤੀ, ਇਸ 'ਤੇ ਮੇਰੇ ਲੜਕੇ ਦੀ ਮੌਕੇ 'ਤੇ ਮੌਤ ਹੋ ਗਈ। 

ਉਧਰ ਦੂਜੇ ਪਾਸੇ ਪੁਲਸ ਚੌਕੀ ਘੁਬਾਇਆ ਦੇ ਜਾਂਚ ਅਧਿਕਾਰੀ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News