ਜਲੰਧਰ 'ਚ ਪ੍ਰਦਰਸ਼ਨ ਦੌਰਾਨ ਹੋ ਜਾਣਾ ਸੀ ਵੱਡਾ ਹਾਦਸਾ! ਅੱਗ ਦੀਆਂ ਲਪਟਾਂ 'ਚ ਝੁਲਸਿਆ ਕੌਂਸਲਰ

Saturday, Aug 01, 2026 - 07:00 PM (IST)

ਜਲੰਧਰ 'ਚ ਪ੍ਰਦਰਸ਼ਨ ਦੌਰਾਨ ਹੋ ਜਾਣਾ ਸੀ ਵੱਡਾ ਹਾਦਸਾ! ਅੱਗ ਦੀਆਂ ਲਪਟਾਂ 'ਚ ਝੁਲਸਿਆ ਕੌਂਸਲਰ

ਜਲੰਧਰ (ਵੈੱਬ ਡੈਸਕ, ਸੋਨੂੰ)- ਜਲੰਧਰ ਦੇ ਕਾਰਪੋਰੇਸ਼ਨ ਦੇ ਬਾਹਰ ਉਸ ਸਮੇਂ ਵੱਡਾ ਹਾਦਸਾ ਟਲ ਗਿਆ ਜਦੋਂ ਇਥੇ ਕੇਂਦਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਦਰਅਸਲ ਯੂਥ ਕਾਂਗਰਸ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਪੁਤਲਾ ਸਾੜਿਆ ਗਿਆ। ਕਾਂਗਰਸ ਯੂਥ ਕਾਂਗਰਸ ਪ੍ਰਧਾਨ ਅਤੇ ਕਾਂਗਰਸੀ ਵਰਕਰ ਭਾਜਪਾ ਵਿਰੁੱਧ ਪ੍ਰਦਰਸ਼ਨ ਕਰਨ ਲਈ ਸ਼ਹਿਰ ਦੇ ਸ਼੍ਰੀ ਰਾਮ ਚੌਕ (ਕੰਪਨੀ ਬਾਗ ਚੌਕ) ਪਹੁੰਚੇ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਨਾ ਸ਼ੁਰੂ ਕਰ ਦਿੱਤਾ। ਪੁਤਲੇ ਨੂੰ ਅੱਗ ਲਾਉਣ ਵੇਲੇ ਛਿੜਕਿਆ ਹੋਏ ਪੈਟੋਰਲ ਦੌਰਾਨ ਅੱਗ ਭੜਕ ਗਈ। ਅੱਗ ਦੌਰਾਨ ਕਾਂਗਰਸੀ ਕੌਂਸਲਰ ਸ਼ਾਲੂ ਦੀ ਬਾਂਹ ਅਤੇ ਚਿਹਰਾ ਝੁਲਸ ਗਿਆ। ਮੌਕੇ ਉਤੇ ਉਨ੍ਹਾਂ ਡਾਕਟਰ ਕੋਲ ਲਿਜਾਇਆ ਗਿਆ। ਇਸ ਦੌਰਾਨ ਯੂਥ ਕਾਂਗਰਸ ਦੇ ਆਗੂ ਦੀਪਕ ਖੋਸਲਾ ਵੀ ਵਾਲ-ਵਾਲ ਬਚੇ।

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...

ਯੂਥ ਕਾਂਗਰਸ ਦੇ ਵਰਕਰਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਗੰਭੀਰ ਦੋਸ਼ ਲਗਾਏ। ਦਿੱਲੀ ਵਿੱਚ NEET ਪ੍ਰੀਖਿਆ ਦੇ ਵਿਰੋਧ ਵਿੱਚੋ ਜੰਤਰ-ਮੰਤਰ ਦੇ ਬਾਹਰ ਪੱਥਰ ਨਾਲ ਭਰੇ ਟਰੱਕ ਦੇ ਆਉਣ 'ਤੇ ਸਵਾਲ ਚੁੱਕੇ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪੱਥਰ ਨਾਲ ਭਰੇ ਟਰੱਕ ਨੂੰ ਭਾਜਪਾ ਵੱਲੋਂ ਜੰਤਰ-ਮੰਤਰ ਲਿਆਂਦਾ ਗਿਆ ਸੀ।

PunjabKesari

ਯੂਥ ਕਾਂਗਰਸ ਦੇ ਵਰਕਰ ਇਸ ਮੁੱਦੇ 'ਤੇ ਭਾਜਪਾ ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਸਾੜਨ ਲਈ ਇਕੱਠੇ ਹੋਏ ਸਨ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਅਜਿਹੇ ਹਾਲਾਤ ਜਾਣਬੁੱਝ ਕੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਬਦਨਾਮ ਕਰਨ ਲਈ ਪੈਦਾ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰ ਰਹੇ ਸਨ।

PunjabKesari

PunjabKesari

PunjabKesari

 

ਇਹ ਵੀ ਪੜ੍ਹੋ: ਪੰਜਾਬ ਦੇ ਇਸ ਪਿੰਡ 'ਚ ਪਈਆਂ ਭਾਜੜਾਂ! ਲੋਕਾਂ ਲਈ ਅਚਾਨਕ ਜਾਰੀ ਹੋਈ ਐਡਵਾਈਜ਼ਰੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News