ਡਿਲਿਵਰੀ ਬੁਆਏ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਪੂਰੀ ਘਟਨਾ CCTV ''ਚ ਹੋਈ ਕੈਦ

03/12/2023 5:50:52 PM

ਰੇਵਾੜੀ- ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਫੂਡ ਡਿਲਿਵਰੀ ਕੰਪਨੀ 'ਚ ਕੰਮ ਕਰਨ ਵਾਲੇ ਡਿਲਿਵਰੀ ਬੁਆਏ ਨੂੰ ਦੇਰ ਰਾਤ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਕਾਰਨ ਬਾਈਕ ਸਵਾਰ ਹਵਾ 'ਚ ਉਛਲਿਆ ਅਤੇ ਬੋਨਟ 'ਤੇ ਜਾ ਡਿੱਗਾ। ਕਾਰ ਡਰਾਈਵਰ ਨੇ ਨੌਜਵਾਨ ਨੂੰ ਚੁੱਕਣ ਦੀ ਬਜਾਏ ਗੱਡੀ ਨੂੰ ਪਿੱਛੇ ਕਰ ਕੇ ਉੱਥੋਂ ਦੌੜ ਗਿਆ। ਟੱਕਰ ਲੱਗਣ ਨਾਲ ਸਾਹਿਲ ਨਾਮ ਦਾ ਡਿਲਿਵਰੀ ਬੁਆਏ ਜ਼ਖ਼ਮੀ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਦੀ ਆਵਾਜ਼ ਅਤੇ ਸਾਹਿਲ ਦੀ ਚੀਕ ਸੁਣ ਕੇ ਲੋਕ ਇਕੱਠੇ ਹੋ ਗਏ। ਜਿਨ੍ਹਾਂ ਨੇ ਡਿਲਿਵਰੀ ਬੁਆਏ ਦੇ ਦੋਸਤ ਨੂੰ ਫ਼ੋਨ ਕਰ ਕੇ ਬੁਲਾਇਆ ਅਤੇ ਉਸ ਦੇ ਦੋਸਤ ਉਸ ਨੂੰ ਟਰਾਮਾ ਸੈਂਟਰ ਲੈ ਗਏ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਨੌਜਵਾਨ ਨੂੰ ਰੇਵਾੜੀ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ।

ਡਿਲਿਵਰੀ ਬੁਆਏ ਸਾਹਿਲ ਨੇ ਦੱਸਿਆ ਕਿ ਉਹ ਆਖ਼ਰੀ ਆਰਡਰ ਦੇ ਕੇ ਆਪਣੇ ਘਰ ਜਾ ਰਿਹਾ ਸੀ, ਜਿਵੇਂ ਹੀ ਉਹ ਲਿਓ ਚੌਕ ਨੇੜੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਉਹ ਹੇਠਾਂ ਡਿੱਗ ਗਿਆ, ਉਸੇ ਸਮੇਂ ਕਾਰ ਡਰਾਈਵਰ ਦੌੜ ਗਿਆ। ਜਿਸ ਦਾ ਨੰਬਰ ਨੌਜਵਾਨ ਨੇ ਨੋਟ ਕਰ ਲਿਆ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਉੱਥੇ ਹੀ ਇਸ ਪੂਰੇ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚ ਗਏ ਸਨ।


DIsha

Content Editor

Related News