ਬਿਨਾਂ ਪੈਸੇ ਦਿੱਤੇ ਖਿੱਸਕ ਰਹੇ ਸਨ ਪੁਲਸ ਵਾਲੇ, ਇਸ ਤਰ੍ਹਾਂ ਫਸੇ (ਵੀਡੀਓ)

11/18/2017 12:01:51 PM

ਪਾਨੀਪਤ— ਇੱਥੇ ਸ਼ਰਾਬ ਦੇ ਨਸ਼ੇ 'ਚ 2 ਪੁਲਸ ਕਰਮਚਾਰੀਆਂ ਨੇ ਢਾਬੇ 'ਤੇ ਬਿੱਲ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਉਹ ਬਿਨਾਂ ਪੈਸੇ ਦਿੱਤੇ ਹੀ ਜਾ ਰਹੇ ਸਨ, ਜਦੋਂ ਮਾਲਕ ਨੇ ਵੀਡੀਓ ਬਣਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਪੈਸੇ ਕੱਢ ਕੇ ਦੇਣੇ ਸ਼ੁਰੂ ਕਰ ਦਿੱਤੇ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦੋਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੀਡੀਆ 'ਚ ਮਿਲੇ ਕਰੀਬ 2 ਮਿੰਟ ਦੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਖਾਣੇ ਤੋਂ ਬਾਅਦ ਦੋਵੇਂ ਪੁਲਸ ਕਰਮਚਾਰੀ ਆਪਣੇ ਵਾਹਨ ਤੋਂ ਨਿਕਲਣ ਲੱਗਦੇ ਹਨ। ਇਸ ਦੌਰਾਨ ਢਾਬੇ ਦਾ ਮਾਲਕ ਵੀਡੀਓ ਬਣਾਉਣਾ ਸ਼ੁਰੂ ਕਰਦਾ ਹੈ। ਇਸ ਗੱਲ ਦਾ ਅਹਿਸਾਸ ਹੁੰਦੇ, ਇਨ੍ਹਾਂ 'ਚੋਂ ਇਕ 500 ਰੁਪਏ ਦੇ ਨੋਟ ਕੱਢ ਕੇ ਕੈਮਰੇ ਵੱਲ ਦਿਖਾਉਣ ਲੱਗਦਾ ਹੈ। ਇਸ ਤੋਂ ਬਾਅਦ ਇਕ ਹੋਰ ਪੁਲਸ ਕਰਮਚਾਰੀ ਸਾਹਮਣੇ ਆਉਂਦਾ ਹੈ ਅਤੇ ਪੁੱਛਦਾ ਹੈ, ਕਿੰਨੇ ਪੈਸੇ ਹੋਏ?

ਢਾਬੇ ਦਾ ਮਾਲਕ ਕਹਿੰਦਾ ਹੈ ਕਿ ਤੁਸੀਂ ਵੀਡੀ ਬਣਨ ਤੋਂ ਬਾਅਦ ਪੈਸੇ ਕੱਢੇ, ਜਿਸ ਤੋਂ ਬਾਅਦ ਦੋਵੇਂ ਪੁਲਸ ਕਰਮਚਾਰੀ ਅਤੇ ਢਾਬੇ ਦੇ ਮਾਲਕ ਦਰਮਿਆਨ ਬਹਿਸ ਸ਼ੁਰੂ ਹੋ ਜਾਂਦੀ ਹੈ। ਢਾਬੇ ਦਾ ਮਾਲਕ ਉਨ੍ਹਾਂ ਨੂੰ ਕਹਿੰਦਾ ਹੈ ਕਿ ਤੁਸੀਂ ਨਸ਼ੇ 'ਚ ਹੋ ਅਤੇ ਤੁਹਾਡੇ ਕੋਲੋਂ ਤੁਰਿਆ ਨਹੀਂ ਜਾ ਰਿਹਾ ਹੈ। ਇਸ 'ਤੇ ਇਕ ਪੁਲਸ ਕਰਮਚਾਰੀ ਨੇ ਕਿਹਾ,''ਮੈਂ ਨਸ਼ੇ 'ਚ ਨਹੀਂ ਹਾਂ। ਗੱਡੀ ਰੋਕ ਕੇ ਤੁਸੀਂ ਮੇਰਾ ਮੈਡੀਕਲ ਕਰਵਾ ਸਕਦੇ ਹੋ।'' ਬਹਿਸ ਦਰਮਿਆਨ ਕਈ ਲੋਕ ਉੱਥੇ ਇਕੱਠੇ ਹੋ ਗਏ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਕਰਮਚਾਰੀ ਸ਼ਰਾਬ ਦੇ ਨਸ਼ੇ 'ਚ ਟੱਲੀ ਹਨ ਅਤੇ ਤੁਰਦੇ ਹੋਏ ਉਨ੍ਹਾਂ ਦੀਆਂ ਲੱਤਾਂ ਲੜਖੜਾ ਰਹੀਆਂ ਹਨ।


Related News