ਬਿਨਾਂ ਲਾਇਸੈਂਸ ’ਤੇ ਚੱਲਾ ਰਹੇ ਸੀ ਇਮੀਗ੍ਰੇਸ਼ਨ ਫਰਮਾਂ, ਮਾਮਲਾ ਦਰਜ
Wednesday, May 01, 2024 - 12:57 PM (IST)

ਚੰਡੀਗੜ੍ਹ (ਨਵਿੰਦਰ) : ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਪੁਲਸ ਨੇ 2 ਇਮੀਗ੍ਰੇਸ਼ਨ ਫਰਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਕੈਜ਼ਨ ਇਮੀਗ੍ਰੇਸ਼ਨ ਏਜੰਸੀ ਫੇਜ਼-2 ਇੰਡਸਟਰੀਅਲ ਏਰੀਆ ਬਿਨਾਂ ਲਾਈਸੈਂਸ ਤੇ ਪਰਮਿਸ਼ਨ ਤੋਂ ਚੱਲ ਰਹੀ ਸੀ।
ਸੈਕਟਰ-31 ਥਾਣਾ ਪੁਲਸ ਨੇ ਅਮਿਤ ਮਲਹੋਤਰਾ ਵਾਸੀ ਐੱਫ. ਆਈ. ਓ. ਹੋਮਜ਼ ਕਿਸ਼ਨਪੁਰਾ ਢਕੋਲੀ (ਮੋਹਾਲੀ) ਖ਼ਿਲਾਫ਼ ਮਾਮਲਾ ਦਰਜ ਕੀਤਾ। ਇਸ ਤੋਂ ਇਲਾਵਾ ਪੁਲਸ ਨੇ ਧਰਮਪਾਲ ਸਿੰਘ ਰਾਣਾ ਵਾਸੀ ਪਿੰਡ ਸੰਧਵਾਂ ਗਰਲੀ (ਕਾਂਗੜਾ, ਹਿਮਾਚਲ) ਖ਼ਿਲਾਫ਼ ਮਾਮਲਾ ਦਰਜ ਕੀਤਾ। ਰਾਣਾ ਵੱਲੋਂ ਵੀ ਫੇਜ਼-2 ਇੰਡਸਟਰੀਅਲ ਏਰੀਆ ’ਚ ਯੂਨੀਕ ਇਮੀਗ੍ਰੇਸ਼ਨ ਦੇ ਨਾਂ ’ਤੇ ਕੰਪਨੀ ਖੋਲੀ ਗਈ ਸੀ। ਇਸ ਦਾ ਨਾ ਲਾਇਸੈਂਸ ਤੇ ਨਾ ਪਰਮਿਟ ਸੀ।