ਟੋਰਾਂਟੋ ਪੁਲਸ ਨੇ ਰੇਲ ਲਾਈਨਾਂ ਨੂੰ ਬੰਦ ਕਰਨ ਵਾਲੇ ਕਈ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ
Wednesday, Apr 17, 2024 - 02:19 PM (IST)
ਟੋਰਾਂਟੋ- ਟੋਰਾਂਟੋ ਪੁਲਸ ਨੇ ਸ਼ਹਿਰ ਦੇ ਪੱਛਮ ਵਿਚ ਮੰਗਲਵਾਰ ਨੂੰ ਘੰਟਿਆਂ ਤੱਕ ਰੇਲ ਲਾਈਨਾਂ ਨੂੰ ਬੰਦ ਵਾਲੇ ਕਈ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਦਰਸ਼ਨਕਾਰੀ ਦੁਪਹਿਰ 3 ਵਜੇ ਦੇ ਕਰੀਬ ਜੰਕਸ਼ਨ ਨੇੜੇ ਔਸਲਰ ਸਟ੍ਰੀਟ ਅਤੇ ਪੇਲਹਮ ਐਵੇਨਿਊ 'ਤੇ ਇਕ ਰੇਲਵੇ ਲਾਈਨ 'ਤੇ ਇਕੱਠੇ ਹੋਏ ਅਤੇ ਕਿਹਾ ਕਿ ਉਨ੍ਹਾਂ ਨੇ ਉੱਥੇ ਘੰਟਿਆਂ ਤੱਕ ਰੁਕਣ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ: ਗੁਆਂਢੀ ਮੁਲਕ 'ਚ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 293.94 ਰੁਪਏ ਪ੍ਰਤੀ ਲੀਟਰ ਹੋਈ ਪੈਟਰੋਲ ਦੀ ਕੀਮਤ
ਟੋਰਾਂਟੋ ਪੁਲਸ ਦਾ ਅੰਦਾਜ਼ਾ ਹੈ ਕਿ ਘਟਨਾ ਸਥਾਨ 'ਤੇ ਲਗਭਗ 100 ਤੋਂ 120 ਪ੍ਰਦਰਸ਼ਨਕਾਰੀ ਮੌਜੂਦ ਸਨ। ਸ਼ਾਮ 7:30 ਵਜੇ ਤੋਂ ਠੀਕ ਪਹਿਲਾਂ ਪੁਲਸ ਨੇ ਰੇਲ ਲਾਈਨਾਂ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ। ਰਾਤ 9 ਵਜੇ ਤੋਂ ਥੋੜ੍ਹੀ ਦੇਰ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਇਲਾਕਾ ਖਾਲ੍ਹੀ ਕਰਨ ਮਗਰੋਂ ਸੜਕਾਂ ਮੁੜ ਖੁੱਲ੍ਹ ਗਈਆਂ।
ਇਹ ਵੀ ਪੜ੍ਹੋ: PM ਮੋਦੀ ਤੇ ਰਾਜਨਾਥ ਸਿੰਘ ਦੇ ਅੱਤਵਾਦੀਆਂ ਨੂੰ ਮਾਰਨ ਵਾਲੇ ਬਿਆਨ 'ਤੇ ਜਾਣੋ ਕੀ ਬੋਲਿਆ ਅਮਰੀਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8