ਦਿੱਲੀ ਦੇ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਪੁਲਸ ਨੇ ਕੀਤੇ ਕਾਬੂ, ਸੜਕ ’ਤੇ ਕਰ ਰਹੇ ਸਨ ਇਹ ਕੰਮ

Saturday, Apr 27, 2024 - 06:04 AM (IST)

ਦਿੱਲੀ ਦੇ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਪੁਲਸ ਨੇ ਕੀਤੇ ਕਾਬੂ, ਸੜਕ ’ਤੇ ਕਰ ਰਹੇ ਸਨ ਇਹ ਕੰਮ

ਨੈਸ਼ਨਲ ਡੈਸਕ– ਹਰ ਰੋਜ਼ ਲੋਕ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲਈ ਕਈ ਤਰ੍ਹਾਂ ਦੇ ਟਰਿੱਕ ਅਜ਼ਮਾ ਰਹੇ ਹਨ। ਦਿੱਲੀ ਦੇ ਇਕ ‘ਜੋੜੇ’ ਨੇ ਵੀ ਵਹਿੰਦੀ ਗੰਗਾ ’ਚ ਹੱਥ ਧੋਣੇ ਚਾਹੇ ਪਰ ਜਿਵੇਂ ਹੀ ਉਨ੍ਹਾਂ ਨੇ ਸਿਰ ਮੁੰਨਵਾਇਆ, ਉਹ ਗੜ੍ਹਿਆਂ ਦੀ ਮਾਰ ਹੇਠ ਆ ਗਏ। ਮਾਰਵਲ ਫ਼ਿਲਮਾਂ ਦੇ ਮਸ਼ਹੂਰ ਕਿਰਦਾਰ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਤੋਂ ਪ੍ਰਭਾਵਿਤ ਹੋ ਕੇ ਲੜਕਾ-ਲੜਕੀ ਦੋਵੇਂ ਦਿੱਲੀ ਦੀਆਂ ਸੜਕਾਂ ’ਤੇ ਬਾਈਕ ਚਲਾ ਰਹੇ ਸਨ ਪਰ ਫਿਰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਦੇਖ ਲਿਆ। ਉਨ੍ਹਾਂ ਨੇ ਜੋੜੇ ਨੂੰ ਫੜ ਲਿਆ ਤੇ ਚਲਾਨ ਕੱਟ ਦਿੱਤਾ।

ਹੁਣ ਇਸ ਜੋੜੇ ਦੀ ਵੀਡੀਓ ਇੰਸਟਾਗ੍ਰਾਮ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਦੋਵੇਂ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਦਾ ਕਾਸਟਿਊਮ ਪਹਿਨੀ ਨਜ਼ਰ ਆ ਰਹੇ ਹਨ। ਵੀਡੀਓ ਦਾ ਟਾਈਟਲ ਹੈ ‘ਸਪਾਈਡਰਮੈਨ ਨਜ਼ਫਗੜ੍ਹ ਪਾਰਟ 5’।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਬੇਕਾਬੂ ਵਰਨਾ ਕਾਰ ਟਰਾਂਸਫਾਰਮਰ ਨਾਲ ਟਕਰਾਈ, 4 ਨੌਜਵਾਨਾਂ ਦੀ ਮੌਤ

ਚੱਲਦੀ ਬਾਈਕ ’ਤੇ ਕੀਤਾ ਡਾਂਸ
‘ਸਪਾਈਡਰਮੈਨ’ ਦਾ ਕਾਸਟਿਊਮ ਪਹਿਨਣ ਵਾਲੇ ਇਸ ਵਿਅਕਤੀ ਦਾ ਨਾਂ ਆਦਿਤਿਆ ਹੈ, ਜਿਸ ਦੀ ਉਮਰ 20 ਸਾਲ ਹੈ। ਅੰਜਲੀ ਪਿਛਲੀ ਸੀਟ ’ਤੇ ‘ਸਪਾਈਡਰਵੁਮੈਨ’ ਦੀ ਡਰੈੱਸ ’ਚ ਹੈ, ਜਿਸ ਦੀ ਉਮਰ 19 ਸਾਲ ਹੈ।

ਵੀਡੀਓ ’ਚ ਦੋਵੇਂ ਦਿੱਲੀ ਦੀਆਂ ਸੜਕਾਂ ’ਤੇ ਬਿਨਾਂ ਹੈਲਮੇਟ ਪਹਿਨੇ ਬਾਈਕ ’ਤੇ ਸਟੰਟ ਕਰਦੇ ਨਜ਼ਰ ਆ ਰਹੇ ਹਨ। ਰੀਲ ’ਚ ‘ਸਪਾਈਡਰਵੁਮੈਨ’ (ਅੰਜਲੀ) ਪੈਦਲ ਚੱਲ ਕੇ ਸਭ ਤੋਂ ਪਹਿਲਾਂ ਆਉਂਦੀ ਹੈ। ਦੋਵੇਂ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹਨ। ਫਿਰ ਅੰਜਲੀ ਆਦਿਤਿਆ ਦੀ ਬਾਈਕ ’ਤੇ ਬੈਠ ਜਾਂਦੀ ਹੈ ਤੇ ਦੋਵੇਂ ਦਿੱਲੀ ਦੀਆਂ ਸੜਕਾਂ ’ਤੇ ਘੁੰਮਦੇ ਹਨ। ਚੱਲਦੀ ਬਾਈਕ ’ਤੇ ਕੈਮਰੇ ਲਈ ਪੋਜ਼ ਦਿੰਦਿਆਂ ਇਕ-ਦੂਜੇ ਨਾਲ ਗੱਲ ਕਰਦੇ ਹਨ।

ਖ਼ਬਰਾਂ ਮੁਤਾਬਕ ਵੀਡੀਓ ਬਣਾਉਣ ਸਮੇਂ ਦੋਵਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ। ਉਨ੍ਹਾਂ ਦੀ ਬਾਈਕ ’ਤੇ ਨਾ ਤਾਂ ਸਾਈਡ ਮਿਰਰ ਹੈ ਤੇ ਨਾ ਹੀ ਨੰਬਰ ਪਲੇਟ ਦਿਖਾਈ ਦੇ ਰਹੀ ਹੈ। ਇਕ ਤੋਂ ਬਾਅਦ ਇਕ ਦੋਵੇਂ ਬਾਈਕ ’ਤੇ ਡਾਂਸ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Indian Spidey❤️🕷️ (@indianspidey_official)

ਮਸਤੀ ਉਲਟੀ ਪੈ ਗਈ
ਇਹ ਡਰਾਮਾ ਉਨ੍ਹਾਂ ਨੂੰ ਮਹਿੰਗਾ ਪਿਆ। ਬਿਨਾਂ ਸਮਾਂ ਬਰਬਾਦ ਕੀਤੇ ਦਿੱਲੀ ਪੁਲਸ ਨੇ ਇਨ੍ਹਾਂ ਲੋਕਾਂ ਦਾ ਲੇਖਾ ਜੋਖਾ ਕੀਤਾ। ਰੀਲ ਦੇ ਵਾਇਰਲ ਹੋਣ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਦੱਖਣੀ ਪੱਛਮੀ ਦਿੱਲੀ ਦੇ ਦਵਾਰਕਾ ’ਚ ਬਾਈਕ ’ਤੇ ਸਟੰਟ ਕਰਦਿਆਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੋਟਰ ਵ੍ਹੀਕਲ ਐਕਟ ਤਹਿਤ ਚਲਾਨ ਵੀ ਜਾਰੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News