ਪਲਾਂ 'ਚ ਹੀ ਢਹਿ-ਢੇਰੀ ਹੋ ਗਈ ਬਹੁ-ਮੰਜ਼ਿਲਾ ਇਮਾਰਤ, ਦਿਲ ਦਹਿਲਾ ਦੇਵੇਗੀ ਭਿਆਨਕ ਵੀਡੀਓ
Sunday, Apr 21, 2024 - 10:00 AM (IST)
ਨੈਸ਼ਨਲ ਡੈਸਕ : ਦਿੱਲੀ 'ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਕਲਿਆਣਪੁਰੀ ਇਲਾਕੇ 'ਚ ਇਕ 4 ਮੰਜ਼ਿਲਾ ਇਮਾਰਤ ਪਲਾਂ 'ਚ ਹੀ ਢਹਿ-ਢੇਰੀ ਹੋ ਗਈ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ 'ਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਕਲਿਆਣਪੁਰੀ 'ਚ ਇਮਾਰਤ ਡਿੱਗਣ ਦੀ ਭਿਆਨਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਬਹੁ-ਮੰਜ਼ਿਲਾ ਇਮਾਰਤ ਢਹਿ-ਢੇਰੀ ਹੋ ਜਾਂਦੀ ਹੈ ਅਤੇ ਕੁੱਝ ਪਲਾਂ 'ਚ ਹੀ ਇਮਾਰਤ ਜ਼ਮੀਨਦੋਜ਼ ਹੋ ਜਾਂਦੀ ਹੈ। ਇਮਾਰਤ ਡਿੱਗਣ ਕਾਰਨ ਸਥਾਨਕ ਲੋਕਾਂ ਨੂੰ ਭਾਜੜਾਂ ਪੈ ਗਈਆਂ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਵੀਡੀਓ 'ਚ ਲੋਕਾਂ ਨੂੰ ਇਧਰ-ਉਧਰ ਭੱਜਦਿਆਂ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਮੋਹਾਲੀ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 22 ਅਪ੍ਰੈਲ ਨੂੰ ਹੋ ਸਕਦੀ ਹੈ ਪਰੇਸ਼ਾਨੀ
ਇਮਾਰਤ ਡਿੱਗਦੇ ਹੀ ਆਸਮਾਨ 'ਚ ਧੂੜ ਦਾ ਗੁਬਾਰ ਛਾ ਗਿਆ। ਦੱਸਣਯੋਗ ਹੈ ਕਿ ਕਲਿਆਣਪੁਰੀ ਦੇ ਬਲਾਕ-15 ਦੀ ਇਹ ਇਮਾਰਤ ਹੌਲੀ-ਹੌਲੀ ਝੁਕ ਰਹੀ ਸੀ। ਇਸ ਕਾਰਨ ਪੁਲਸ ਨੇ ਇਮਾਰਤ ਨੂੰ 2 ਦਿਨ ਪਹਿਲਾਂ ਹੀ ਪੂਰੀ ਤਰ੍ਹਾਂ ਖ਼ਾਲੀ ਕਰਵਾ ਲਿਆ ਸੀ ਅਤੇ ਇਸ ਦੇ ਚਾਰੇ ਪਾਸੇ ਬੈਰਕੇਡਿੰਗ ਲਾ ਦਿੱਤੀ ਸੀ। ਬੀਤੀ ਦੁਪਹਿਰ ਇਹ ਇਮਾਰਤ ਪੂਰੀ ਤਰ੍ਹਾਂ ਮਲਬੇ 'ਚ ਤਬਦੀਲ ਹੋ ਗਈ। ਜਿਵੇਂ ਹੀ ਇਮਾਰਤ ਡਿੱਗੀ ਤਾਂ ਪੂਰੇ ਇਲਾਕੇ 'ਚ ਧੂੜ ਦਾ ਗੁਬਾਰ ਉੱਠ ਗਿਆ।
ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਰਾਜਾ ਵੜਿੰਗ ਨੂੰ ਪ੍ਰਧਾਨਗੀ ਬਚਾਉਣ ਲਈ ਬਠਿੰਡਾ ਤੋਂ ਛੱਡਣੀ ਪਈ ਪਤਨੀ ਦੀ ਟਿਕਟ
ਘਰ ਦੇ ਮਾਲਕ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹ ਆਪਣੇ 2 ਛੋਟੇ ਭਰਾਵਾਂ ਨਾਲ ਇਸ ਇਮਾਰਤ 'ਚ ਰਹਿੰਦਾ ਸੀ। ਜਦੋਂ ਪੀ. ਡਬਲਿਊ. ਡੀ. ਨੇ ਮਕਾਨ ਦੀ ਜੜ੍ਹ ਤੋਂ ਨਾਲਾ ਬਣਾਉਣ ਲਈ ਖ਼ੁਦਾਈ ਕੀਤੀ ਤਾਂ ਇਸ ਦੀ ਨੀਂਹ ਕਮਜ਼ੋਰ ਹੋ ਗਈ। ਫਿਰ ਹੌਲੀ-ਹੌਲੀ ਇਮਾਰਤ ਹੇਠਾਂ ਵੱਲ ਝੁਕਣ ਲੱਗ ਗਈ। ਜਦੋਂ ਇਸ ਇਮਾਰਤ ਦੀ ਜਾਣਕਾਰੀ ਪੁਲਸ ਨੂੰ ਮਿਲੀ ਤਾਂ ਉਨ੍ਹਾਂ ਨੇ ਇਸ ਮਕਾਨ ਦੇ ਨਾਲ ਹੀ ਆਸ-ਪਾਸ ਦੇ ਮਕਾਨਾਂ ਨੂੰ ਵੀ ਖ਼ਾਲੀ ਕਰਵਾ ਲਿਆ। ਇਸ ਤੋਂ ਬਾਅਦ ਸੁਰੱਖਿਆ ਲਈ ਰਸਤੇ ਦੇ ਦੋਵੇਂ ਪਾਸੇ ਬੈਰੀਕੇਡ ਵੀ ਲਾ ਦਿੱਤੇ ਗਏ ਸਨ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8