ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ 45 ਕਰੋੜ ਦੀ ਠੱਗੀ ਮਾਰਣ ਵਾਲੇ 2 ਕਾਬੂ

04/08/2024 5:21:38 PM

ਫ਼ਰੀਦਕੋਟ (ਰਾਜਨ) : ਨੇਚਰ ਹਾਈਟਸ ਦੇ ਨਾਮ ’ਤੇ ਫਰਮ ਚਲਾ ਕੇ ਲੋਕਾਂ ਨੂੰ ਪੈਸਾ ਦੁੱਗਣਾ ਕਰਨ ਦਾ ਝਾਂਸਾ ਦੇ ਸੂਬੇ ਅਤੇ ਬਾਹਰਲੀਆਂ ਸਟੇਟਾਂ ਵਿਚ ਕਰੋੜਾਂ ਦੀ ਠੱਗੀ ਮਾਰਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਦਰਜ ਇਕ ਪੁਰਾਣੇ ਮਾਮਲੇ ਵਿਚ ਪੁਲਸ ਵੱਲੋਂ ਇਕ ਔਰਤ ਸਮੇਤ ਦੋ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਕਾਫੀ ਸਮੇਂ ਪੁਲਸ ਨੂੰ ਚਕਮਾ ਦਿੰਦੇ ਆ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਸਥਾਨਕ ਥਾਣਾ ਸਿਟੀ ਵਿਖੇ ਸਾਲ 2017 ਵਿਚ ਫ਼ਰੀਦਕੋਟ ਦੇ ਲੋਕਾਂ ਨਾਲ ਇਸ ਫਰਮ ਵੱਲੋਂ 91 ਲੱਖ ਦੀ ਠੱਗੀ ਮਾਰ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ’ਤੇ ਥਾਣਾ ਸਿਟੀ ਮੁਲਜ਼ਮ ਨਰੇਸ਼ ਕੁਮਾਰ ਡਾਇਰੈਕਟਰ ਨੇਚਰ ਹਾਈਟਸ ਇਨਫਰਾ ਲਿਮਟਿਡ, ਮੋਨਿਕਾ ਤੁਲੀ ਆਥੋਰਾਇਜ਼ਡ ਨੇਚਰ ਹਾਈਟਸ ਇਨਫਰਾ ਲਿਮਟਿਡ ਅਤੇ ਗੌਰਵ ਛਾਬੜਾ ਡਾਇਰੈਕਟਰ ’ਤੇ ਦਰਜ ਕੀਤਾ ਗਿਆ ਸੀ।

ਲੰਬੇ ਸਮੇਂ ਬਾਅਦ ਪੁਲਸ ਵੱਲੋਂ ਉਕਤ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਤੀਸਰੇ ਗੌਰਵ ਛਾਬੜਾ ਦੀ ਗ੍ਰਿਫ਼ਤਾਰੀ ਬਾਕੀ ਹੈ। ਇਨ੍ਹਾਂ ਮੁਲਜ਼ਮਾਂ ਨੇ ਲੋਕਾਂ ਨਾਲ ਕੁੱਲ 45 ਕਰੋੜ ਰੁਪਏ ਦੀ ਠੱਗੀ ਮਾਰੀ ਅਤੇ ਇਹ ਵੀ ਪਤਾ ਲੱਗਾ ਹੈ ਕਿ ਪੁਲਸ ਕਾਰਵਾਈ ਦੌਰਾਨ ਇਨ੍ਹਾਂ ਮੁਲਜ਼ਮਾਂ ਦੇ ਬੈਂਕ ਖਾਤਿਆਂ ਜਿਨ੍ਹਾਂ ਵਿਚ ਕਰੋੜਾਂ ਰੁਪਏ ਜਮ੍ਹਾਂ ਹਨ ਅਤੇ ਸੰਪਤੀ ਵੀ ਜ਼ਬਤ ਕਰ ਲਈ ਗਈ ਹੈ। ਪੁਲਸ ਸੂਤਰਾਂ ਅਨੁਸਾਰ ਪੁਲਸ ਵੱਲੋਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਪੁੱਛ ਗਿੱਛ ਜਾਰੀ ਹੈ ਜਦਕਿ ਅਬੋਹਰ ਅਤੇ ਫਾਜ਼ਿਲਕਾ ਦੀਆਂ ਪੁਲਸ ਟੀਮਾਂ ਵੱਲੋਂ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Gurminder Singh

Content Editor

Related News