ਕਾਂਸਟੇਬਲ ਨੇ ਧਰਮ ਲੁਕਾ ਕੇ ਹਿੰਦੂ ਕੁੜੀ ਨਾਲ ਕੀਤੀ ਦੋਸਤੀ, ਬਣਾਏ ਸਬੰਧ, ਪਹਿਲਾਂ ਵੀ ਕਰਵਾ ਚੁੱਕਾ ਸੀ ਦੋ ਸ਼ਾਦੀਆਂ

Monday, Aug 05, 2024 - 06:01 AM (IST)

ਲਖਨਊ : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਇਕ ਕਾਂਸਟੇਬਲ ਨੇ ਆਪਣਾ ਧਰਮ ਲੁਕਾ ਕੇ ਕਿਸੇ ਹੋਰ ਫ਼ਿਰਕੇ ਦੀ ਕੁੜੀ ਨਾਲ ਵਿਆਹ ਕਰਵਾਉਣ ਦੇ ਬਹਾਨੇ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਅਤੇ ਧੋਖੇ ਨਾਲ ਉਸ ਦੀ ਵੀਡੀਓ ਬਣਾ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਦੋਸ਼ੀ ਕਾਂਸਟੇਬਲ ਅਤੇ ਉਸ ਦੀ ਪਤਨੀ ਦੇ ਖਿਲਾਫ ਉੱਤਰ ਪ੍ਰਦੇਸ਼ ਧਰਮ ਪਰਿਵਰਤਨ ਰੋਕੂ ਕਾਨੂੰਨ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਨਗਰ ਕੋਤਵਾਲੀ ਥਾਣੇ ਦੇ ਇੰਸਪੈਕਟਰ (ਐੱਸਐੱਚਓ) ਨਰੇਸ਼ ਤਿਆਗੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਸੁਪਰਡੈਂਟ ਦੇ ਹੁਕਮਾਂ ’ਤੇ ਪੁਲਸ ਨੇ ਮੁਲਜ਼ਮ ਕਾਂਸਟੇਬਲ ਚੰਦ ਖਾਨ ਉਰਫ਼ ਰਾਜ ਅਤੇ ਉਸ ਦੀ ਪਤਨੀ ਗੁਲਸ਼ਨ ਆਰਾ ਉਰਫ਼ ਜੀਵਾ ਖ਼ਿਲਾਫ਼ ਐਤਵਾਰ ਨੂੰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਇਲਾਕੇ ਦੀ ਰਹਿਣ ਵਾਲੀ ਇਕ ਕੁੜੀ ਨੇ ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਦੋ ਸਾਲ ਪਹਿਲਾਂ ਉਹ ਇਕ ਕੋਚਿੰਗ ਸੈਂਟਰ ਵਿਚ ਪੜ੍ਹਦੀ ਸੀ, ਜਿਸ ਦੌਰਾਨ ਇਕ ਨੌਜਵਾਨ ਨੇ ਉਸ ਨਾਲ ਛੇੜਛਾੜ ਕੀਤੀ। ਉਦੋਂ ਇਕ ਪੁਲਸ ਕਾਂਸਟੇਬਲ ਉੱਥੇ ਪਹੁੰਚਿਆ ਅਤੇ ਉਸ ਨੂੰ ਬਚਾਇਆ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ।

ਇਹ ਵੀ ਪੜ੍ਹੋ : ਚੀਨੀ ਕੰਪਨੀਆਂ 'ਤੇ ਕੇਂਦਰ ਸਰਕਾਰ ਦੀ ਸਟ੍ਰਾਈਕ, Loan ਅਤੇ Jobs ਦੇ ਨਾਂ 'ਤੇ ਮਾਰ ਰਹੀਆਂ ਸਨ ਠੱਗੀਆਂ

ਪੁਲਸ ਅਨੁਸਾਰ ਪੁਲਸ ਕਾਂਸਟੇਬਲ ਚੰਦ ਨੇ ਪੀੜਤ ਕੁੜੀ ਨੂੰ ਆਪਣਾ ਨਾਂ ਰਾਜ ਦੱਸਿਆ ਅਤੇ ਉਸ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ। ਕਾਂਸਟੇਬਲ ਕੁੜੀ ਨੂੰ ਪੁਲਸ ਲਾਈਨ ਸਥਿਤ ਆਪਣੇ ਘਰ ਲੈ ਗਿਆ, ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਵੀਡੀਓ ਵੀ ਬਣਾਈ। ਇਹ ਵੀ ਦੋਸ਼ ਹੈ ਕਿ ਜਦੋਂ ਪੀੜਤਾ ਗਰਭਵਤੀ ਹੋ ਗਈ ਤਾਂ ਦੋਸ਼ੀ ਨੇ ਉਸ ਦਾ ਦੋ ਵਾਰ ਗਰਭਪਾਤ ਕਰਵਾ ਦਿੱਤਾ। ਪੁਲਸ ਮੁਤਾਬਕ ਕੁਝ ਸਮੇਂ ਬਾਅਦ ਪੀੜਤਾ ਨੂੰ ਪਤਾ ਲੱਗਾ ਕਿ ਦੋਸ਼ੀ ਕਾਂਸਟੇਬਲ ਦਾ ਨਾਂ ਰਾਜ ਨਹੀਂ ਸਗੋਂ ਚੰਦ ਖਾਨ ਹੈ। ਉਹ ਪਹਿਲਾਂ ਵੀ ਦੋ ਵਾਰ ਵਿਆਹ ਕਰਵਾ ਚੁੱਕਾ ਹੈ। ਮੁਲਜ਼ਮ ਨੇ ਪੀੜਤਾ 'ਤੇ ਧਰਮ ਪਰਿਵਰਤਨ ਲਈ ਦਬਾਅ ਵੀ ਪਾਉਣਾ ਸ਼ੁਰੂ ਕਰ ਦਿੱਤਾ।

ਜਦੋਂ ਪੀੜਤਾ ਨੇ ਇਨਕਾਰ ਕੀਤਾ ਤਾਂ ਉਸ ਨੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਮੌਲਾਨਾ ਨੂੰ ਦੋ ਵਾਰ ਧਰਮ ਪਰਿਵਰਤਨ ਲਈ ਵੀ ਬੁਲਾਇਆ ਗਿਆ ਸੀ। ਇਸ ਕੰਮ ਵਿਚ ਉਸ ਦੀ ਪਤਨੀ ਗੁਲਸ਼ਨ ਆਰਾ ਉਰਫ਼ ਜੀਵਾ ਨੇ ਵੀ ਉਸ ਦਾ ਸਾਥ ਦਿੱਤਾ। ਐੱਸ.ਐੱਚ.ਓ ਨੇ ਦੱਸਿਆ ਕਿ ਪੁਲਸ ਸੁਪਰਡੈਂਟ ਦੇ ਹੁਕਮਾਂ 'ਤੇ ਪੁਲਸ ਨੇ ਦੋਸ਼ੀ ਕਾਂਸਟੇਬਲ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News