ਪਿਆਰ ਪਰਵਾਨ ਚੜ੍ਹਨ ਤੋਂ ਪਹਿਲਾਂ ਹੀ ਖ਼ਤਮ ਹੋਈ ਜ਼ਿੰਦਗੀ, ਜੋਤਸ਼ੀ ਦੀ ਗੱਲ ਸੁਣ ਕੁੜੀ ਨੇ ਚੁੱਕਿਆ ਵੱਡਾ ਕਦਮ
Monday, Mar 02, 2026 - 05:15 PM (IST)
ਬੈਂਗਲੁਰੂ- ਸ਼ਹਿਰ 'ਚ 27 ਸਾਲਾ ਇਕ ਕੁੜੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਵਿਆਹ ਬਾਰੇ ਇਕ ਜੋਤਸ਼ੀ ਦੀ ਭਵਿੱਖਬਾਣੀ ਤੋਂ ਪਰੇਸ਼ਾਨ ਸੀ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਬਗਲਾਗੁੰਟੇ ਇਲਾਕੇ 'ਚ ਵਾਪਰੀ। ਮ੍ਰਿਤਕਾ ਦੀ ਪਛਾਣ ਵਿਦਿਆਜੋਤੀ ਵਜੋਂ ਹੋਈ ਹੈ, ਜਿਸ ਦਾ ਦੂਜੇ ਜਾਤੀ ਦੇ ਇਕ ਮੁੰਡੇ ਨਾਲ ਪ੍ਰੇਮ ਸੰਬੰਧ ਸੀ। ਪੁਲਸ ਨੇ ਦੱਸਿਆ ਦੋਵੇਂ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਹੋ ਗਏ ਸੀ। ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ, ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਨੇ ਹਾਲ 'ਚ ਇਕ ਜੋਤਸ਼ੀ ਤੋਂ ਸਲਾਹ ਲਈ ਸੀ, ਜਿਸ ਨੇ ਭਵਿੱਖਬਾਣੀ ਕੀਤੀ ਸੀ ਕਿ ਵਿਆਹ ਦੇ 2 ਸਾਲ ਬਾਅਦ ਜੋੜੇ ਵਿਾਲੇ ਗਲਤਫਹਿਮੀਆਂ ਹੋ ਸਕਦੀਆਂ ਹਨ, ਜਿਸ ਕਾਰਨ ਸ਼ਾਇਦ ਉਹ ਵੱਖ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਨੂੰ ਟਾਲਣ ਲਈ, ਜੋਤਸ਼ੀ ਨੇ 9 ਦਿਨਾਂ ਦੀ ਇਕ ਪੂਜਾ ਕਰਨ ਦੀ ਸਲਾਹ ਦਿੱਤੀ ਅਤੇ ਪਰਿਵਾਰ ਨੇ ਅਜਿਹਾ ਹੀ ਕੀਤਾ। ਹਾਲਾਂਕਿ ਪੂਜਾ ਦੇ 9ਵੇਂ ਦਿਨ ਵਿਦਿਆਜੋਤੀ ਆਪਣੇ ਕਮਰੇ 'ਚ ਗਈ ਅਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਘਰ ਨਹੀਂ ਸਨ। ਘਟਨਾ ਦਾ ਪਤਾ ਸ਼ਾਮ ਨੂੰ ਉਦੋਂ ਲੱਗਾ ਜਦੋਂ ਵਾਰ-ਵਾਰ ਦਰਵਾਜ਼ਾ ਖੜਕਾਉਣ ਤੋਂ ਬਾਅਦ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਪੁਲਸ ਨੇ ਦੱਸਿਆ ਕਿ ਬਾਅਦ 'ਚ ਉਸ ਦੇ ਪਿਤਾ ਨੇ ਦਰਵਾਜ਼ਾ ਤੋੜਿਆ ਅਤੇ ਉਸ ਨੂੰ ਫਾਹੇ ਨਾਲ ਲਟਕੇ ਵੇਖਿਆ। ਬਗਲਾਗੁੰਟੇ ਪੁਲਸ ਨੇ ਗੈਰ-ਕੁਦਰਤੀ ਮੌਤ ਰਿਪੋਰਟ (ਯੂਡੀਆਰ) ਦਰਜ ਕੀਤੀ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
