ਦੂਜਾ ਵਿਆਹ ਕਰਵਾ ਕੇ ਆਏ ਸਾਬਕਾ MP ਦੀ ਪਰਿਵਾਰ ਨੇ ਐਂਟਰੀ ਕੀਤੀ ''ਬੈਨ''! ਲਾੜੀ ਲੈ ਗੇਟ ''ਤੇ ਰਹੇ ਖੜ੍ਹੇ
Thursday, Mar 12, 2026 - 12:21 PM (IST)
ਬਾੜਮੇਰ/ਜੈਪੁਰ: ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਸਵਰਗੀ ਜਸਵੰਤ ਸਿੰਘ ਦੇ ਪਰਿਵਾਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਅੰਦਰੂਨੀ ਕਲੇਸ਼ ਚੱਲ ਰਿਹਾ ਸੀ, ਜੋ ਹੁਣ ਜਨਤਕ ਹੋ ਗਿਆ ਹੈ। ਇਹ ਮਾਮਲੇ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਜਸਵੰਤ ਸਿੰਘ ਦੀ ਮਾਂ ਸ਼ੀਤਲ ਕੰਵਰ ਅਤੇ ਪਰਿਵਾਰ ਦੇ ਹੋਰ ਮੈਂਬਰ ਸਾਬਕਾ ਸਾਂਸਦ ਮਾਨਵੇਂਦਰ ਸਿੰਘ ਨੂੰ ਘਰ ਵਿੱਚ ਦਾਖਲ ਹੋਣ ਤੋਂ ਸਖ਼ਤੀ ਨਾਲ ਰੋਕਦੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ - ਮੁੜ ਮਹਿੰਗਾ ਹੋਇਆ LPG ਸਿਲੰਡਰ, 1000 ਤੋਂ ਪਾਰ ਹੋਈ ਕੀਮਤ, ਮਚੀ ਹਾਹਾਕਾਰ
ਵਿਵਾਦ ਦੀ ਮੁੱਖ ਵਜ੍ਹਾ: ‘ਦੂਜਾ ਵਿਆਹ’
ਚਰਚਾ ਹੈ ਕਿ ਇਸ ਪੂਰੇ ਵਿਵਾਦ ਦੀ ਜੜ੍ਹ ਮਾਨਵੇਂਦਰ ਸਿੰਘ ਵੱਲੋਂ ਕਥਿਤ ਤੌਰ 'ਤੇ ਦੂਜੀ ਜਾਤੀ ਦੀ ਲੜਕੀ ਨਾਲ ਕਰਵਾਇਆ ਦੂਜਾ ਵਿਆਹ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਵੇਂਦਰ 3 ਮਾਰਚ ਨੂੰ ਆਪਣੀ ਨਵੀਂ ਪਤਨੀ ਨਾਲ ਘਰ ਆਏ ਸਨ ਪਰ ਪਰਿਵਾਰ ਨੇ ਇਸ ਰਿਸ਼ਤੇ ਨੂੰ ਪ੍ਰਵਾਨ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਫੈਸਲੇ ਕਾਰਨ ਨਾ ਸਿਰਫ਼ ਉਨ੍ਹਾਂ ਦੀ ਮਾਂ ਸਗੋਂ ਉਨ੍ਹਾਂ ਦਾ ਭਰਾ ਅਤੇ ਬੱਚੇ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਇਸ ਮਾਮਲੇ ਦੀ ਵਾਇਰਲ ਹੋ ਰਹੀ ਕਰੀਬ ਪੌਣੇ ਤਿੰਨ ਮਿੰਟ ਦੀ ਇਸ ਵੀਡੀਓ ਵਿੱਚ ਮਾਂ-ਪੁੱਤ ਵਿਚਾਲੇ ਤਿੱਖੀ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਇਸ ਵੀਡੀਓ ਵਿਚ ਮੰਤਰੀ ਦੀ ਮਾਂ ਸ਼ੀਤਲ ਕੰਵਰ ਮਾਰਵਾੜੀ ਬੋਲੀ ਵਿੱਚ ਕਹਿ ਰਹੀ ਹੈ, "ਥਨੈ ਮ੍ਹੈ ਘਰ ਮੇਂ ਨੀ ਆਵਣ ਦੂੰ… ਥੈ ਅਠੈਊਂ ਜਾਓ" (ਮੈਂ ਤੈਨੂੰ ਘਰ ਵਿੱਚ ਨਹੀਂ ਆਉਣ ਦੇਵਾਂਗੀ, ਤੂੰ ਇੱਥੋਂ ਚਲਿਆ ਜਾ)। ਮਾਨਵੇਂਦਰ ਸਿੰਘ ਆਪਣੇ ਸੁਰੱਖਿਆ ਗਾਰਡਾਂ ਨਾਲ ਫਾਟਕ ਦੇ ਬਾਹਰ ਖੜ੍ਹੇ ਹਨ ਅਤੇ ਕਹਿ ਰਹੇ ਹਨ, "ਮ੍ਹਨੈ ਮਾਰ ਦੋ... ਮ੍ਹਾਰੋ ਸਾਮਾਨ ਲੇਵਣ ਆਯੋ ਹੂੰ" (ਮੈਨੂੰ ਮਾਰ ਦਿਓ, ਮੈਂ ਸਿਰਫ਼ ਆਪਣਾ ਸਾਮਾਨ ਲੈਣ ਆਇਆ ਹਾਂ)। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਨਵੇਂਦਰ ਦੇ ਪੁੱਤਰ ਹਮੀਰ ਸਿੰਘ ਦਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ ਸੀ, ਜਿਸ ਵਿੱਚ ਮੁੱਖ ਮੰਤਰੀ ਭਜਨਲਾਲ ਸ਼ਰਮਾ ਸਮੇਤ ਕਈ ਵੱਡੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਸਨ। ਪਰ ਰਿਸੈਪਸ਼ਨ ਤੋਂ ਤੁਰੰਤ ਬਾਅਦ ਪਰਿਵਾਰਕ ਰਿਸ਼ਤਿਆਂ ਵਿੱਚ ਆਈ ਇਸ ਖਟਾਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ - '90 ਰੁਪਏ ਦਾ ਕੁਆਰਟਰ 75 'ਚ ਅਤੇ 75 ਵਾਲਾ 55 'ਚ', ਇਸ ਸੂਬੇ 'ਚ ਪਿਆਕੜਾਂ ਦੀ ਲੱਗੀ ਮੌਜ!
ਮਾਨਵੇਂਦਰ ਸਿੰਘ ਦਾ ਪ੍ਰਤੀਕਰਮ
ਜਦੋਂ ਇਸ ਵਿਵਾਦ ਬਾਰੇ ਮਾਨਵੇਂਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਸਿਰਫ਼ ਇੰਨਾ ਕਿਹਾ, "ਅਜੇ ਦੇਸ਼ ਲਈ ਮਹੱਤਵਪੂਰਨ ਸੂਚਨਾ ਇਰਾਨ ਦੀ ਲੜਾਈ ਹੈ ਜਾਂ ਸੋਸ਼ਲ ਮੀਡੀਆ ਦੀਆਂ ਅਫਵਾਹਾਂ?" ਇੰਨਾ ਕਹਿ ਕੇ ਉਨ੍ਹਾਂ ਨੇ ਫੋਨ ਕੱਟ ਦਿੱਤਾ। ਫਿਲਹਾਲ ਜਸਵੰਤ ਸਿੰਘ ਦੇ ਪਰਿਵਾਰ ਵੱਲੋਂ ਇਸ ਮਾਮਲੇ 'ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਪਰ ਰਾਜਸਥਾਨ ਦੀ ਸਿਆਸਤ ਅਤੇ ਸਮਾਜਿਕ ਹਲਕਿਆਂ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਬੋਰਡ ਦੀ ਪ੍ਰੀਖਿਆ ਲਈ ਰੋਲ ਨੰਬਰ ਸਲਿੱਪ 'ਤੇ ਵਿਦਿਆਰਥੀ ਦੀ ਥਾਂ ਲਾ 'ਤੀ ਕੁੱਤੇ ਦੀ ਤਸਵੀਰ, ਭੱਖਿਆ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
