ਅਨੋਖਾ ਮਾਮਲਾ; ਲੱਕੀ ਕਾਰ ਦੀ ''ਸਮਾਧੀ'' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ

Friday, Nov 08, 2024 - 06:02 PM (IST)

ਅਮਰੇਲੀ- ਤੁਸੀਂ ਅਕਸਰ ਸਾਧੂ-ਸੰਤਾਂ ਨੂੰ ਸਮਾਧੀ ਲਾਉਂਦੇ ਹੋਏ ਸੁਣਿਆ ਹੋਵੇਗਾ ਪਰ ਕਿਸਾਨ ਨੇ ਇਕ ਅਜਿਹਾ ਅਨੋਖਾ ਕੰਮ ਕਰ ਵਿਖਾਇਆ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਸੰਜੇ ਪੋਲਾਰਾ ਨਾਮੀ ਇਕ ਕਿਸਾਨ ਆਪਣੀ ਕਾਰ ਨੂੰ ਲੱਕੀ ਮੰਨਦਾ ਸੀ ਅਤੇ ਉਸ ਨੂੰ ਵੇਚਣਾ ਨਹੀਂ ਚਾਹੁੰਦਾ ਸੀ। ਫਿਰ ਉਸ ਨੇ ਆਪਣੀ ਕਾਰ ਲਈ ਪੂਰੇ ਵਿਧੀ-ਵਿਧਾਨ ਨਾਲ ਪੂਜਾ-ਪਾਠ ਕਰਵਾਇਆ ਅਤੇ ਪੂਰੇ ਪਿੰਡ 'ਚ ਧੂਮਧਾਮ ਨਾਲ ਪ੍ਰੋਗਰਾਮ ਦਾ ਆਯੋਜਨ ਕੀਤਾ। ਸਾਧੂ-ਸੰਤਾਂ ਦੀ ਮੌਜੂਦਗੀ ਵਿਚ ਟੋਇਆ ਪੁੱਟ ਕੇ ਕਾਰ ਨੂੰ ਦਫ਼ਨਾ ਦਿੱਤਾ ਗਿਆ। ਇਹ ਅਨੋਖਾ ਮਾਮਲਾ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਪਿੰਡ ਪਦਰਸ਼ਿੰਗਾ ਦਾ ਹੈ। 

PunjabKesari

ਕਿਸਾਨ ਨੇ ਕਾਰ ਦੀ ਸਮਾਧੀ ਲਈ ਖਰਚੇ 4 ਲੱਖ ਰੁਪਏ

ਪਦਰਸ਼ਿੰਗਾ ਪਿੰਡ ਵਿਚ ਲੋਕ ਪੂਰੇ ਜ਼ੋਸ਼ ਨਾਲ ਢੋਲ-ਨਗਾੜਿਆਂ ਅਤੇ ਡੀਜੇ ਵਜਾ ਰਹੇ ਸਨ। ਇੱਥੇ ਕਿਸਾਨ ਸੰਜੇ ਪੋਲਾਰਾ ਦੀ ਪੁਰਾਣੀ ਕਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸੰਤਾਂ ਅਤੇ ਸਾਧੂ ਦੀ ਮੌਜੂਦਗੀ ਵਿਚ ਪੂਰਾ ਪਿੰਡ ਕਾਰ ਨੂੰ ਜ਼ਮੀਨ ਵਿਚ ਸਮਾਧੀ ਦੇਣ ਪਹੁੰਚਿਆ। ਸੰਜੇ ਨੇ ਸਾਲ 2013 ਵਿਚ ਕਾਰ ਖਰੀਦੀ ਸੀ। ਕਿਸਾਨ ਦਾ ਮੰਨਣਾ ਹੈ ਕਿ ਇਸ ਚਾਰ ਪਹੀਆ ਵਾਹਨ ਦੀ ਵਜ੍ਹਾ ਤੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਤਰੱਕੀ ਹੋਈ ਹੈ, ਇਸ ਲਈ ਉਹ ਆਪਣੀ ਕਾਰ ਵੇਚਣ ਦੀ ਬਜਾਏ ਇਸ ਨੂੰ ਸਮਾਧੀ ਦੇਣਾ ਚਾਹੁੰਦੇ ਸਨ।  ਸੰਜੇ ਨੇ ਇਸ ਪ੍ਰੋਗਰਾਮ ਨੂੰ ਯਾਦਗਾਰ ਬਣਾਉਣ ਲਈ 4 ਲੱਖ ਰੁਪਏ ਦਾ ਖ਼ਰਚ ਕੀਤਾ।

PunjabKesari
 
ਕਾਰ ਖਰੀਦਣ ਮਗਰੋਂ ਜ਼ਿੰਦਗੀ ਬਦਲੀ: ਕਿਸਾਨ

ਆਪਣੀ ਕਾਰ ਨੂੰ ਲੱਕੀ ਮੰਨਣ ਵਾਲੇ ਸੰਜੇ ਸੂਰਤ ਵਿਚ ਬਿਜ਼ਨੈੱਸ ਜ਼ਰੀਏ ਕੰਸਟ੍ਰਕਸ਼ਨ ਨਾਲ ਜੁੜੇ। ਕਾਰ ਆਉਣ ਮਗਰੋਂ ਉਨ੍ਹਾਂ ਦਾ ਰੁਤਬਾ ਵਧਿਆ ਅਤੇ ਸਮਾਜ ਵਿਚ ਚੰਗਾ ਨਾਂ ਹੋਇਆ। ਫੁੱਲਾਂ ਨਾਲ ਸਜੀ ਕਾਰ ਨੂੰ ਸਮਾਧੀ ਦੇਣ ਤੋਂ ਪਹਿਲਾਂ ਪੂਰੇ ਰੀਤੀ-ਰਿਵਾਜ ਕੀਤੇ ਗਏ। ਇਸ ਤੋਂ ਬਾਅਦ ਕਾਰ ਨੂੰ ਸਮਾਧੀ ਵਾਲੇ ਟੋਇਆ ਵਿਚ ਉਤਾਰਿਆ ਗਿਆ, ਫਿਰ ਬੁਲਡੋਜ਼ਰ ਨਾਲ ਕਾਰ ਦੇ ਉੱਪਰ ਮਿੱਟੀ ਪਾਈ ਗਈ। ਕਿਸਾਨ ਦਾ ਕਹਿਣਾ ਹੈ ਕਿ ਇਸ ਕਾਰ ਦੇ ਆਉਣ ਮਗਰੋਂ ਉਨ੍ਹਾਂ ਦੀ ਜ਼ਿੰਦਗੀ ਵਿਚ ਸਕਾਰਾਤਮਕ ਬਦਲਾਅ ਆਏ। ਇਸ ਵਜ੍ਹਾ ਤੋਂ ਉਹ ਇਸ ਨੂੰ ਵੇਚਣ ਦੀ ਬਜਾਏ ਸਨਮਾਨ ਨਾਲ ਵਿਦਾਈ ਦੇਣਾ ਚਾਹੁੰਦੇ ਸਨ। ਉਨ੍ਹਾਂ ਦੀ ਇਸ ਭਾਵਨਾ ਵਿਚ ਪਿੰਡ ਦੇ ਲੋਕਾਂ ਨੇ ਵੀ ਸਾਥ ਦਿੱਤਾ।

PunjabKesari


Tanu

Content Editor

Related News