ਸੇਡੇਮੈਕ ਮੈਕਾਟ੍ਰਾਨਿਕਸ ਦਾ IPO 4 ਮਾਰਚ ਨੂੰ ਖੁੱਲ੍ਹੇਗਾ, ਜਾਣੋ ਪ੍ਰਤੀ ਸ਼ੇਅਰ ਦੀ ਕੀਮਤ ਅਤੇ ਹੋਰ ਵੇਰਵੇ
Thursday, Feb 26, 2026 - 07:12 PM (IST)
ਬਿਜ਼ਨੈੱਸ ਡੈਸਕ - ਪਾਵਰਟ੍ਰੇਨ ਕੰਟਰੋਲ ਅਤੇ ਮੋਟਰ ਵਾਹਨ ਕਲਪੁਰਜ਼ੇ ਬਣਾਉਣ ਵਾਲੀ ਕੰਪਨੀ ਸੇਡੇਮੈਕ ਮੈਕਾਟ੍ਰਾਨਿਕਸ ਲਿਮਟਿਡ ਦਾ 1,087 ਕਰੋੜ ਰੁਪਏ ਦਾ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) 4 ਮਾਰਚ ਨੂੰ ਖੁੱਲ੍ਹੇਗਾ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਕੰਪਨੀ ਨੇ ਕਿਹਾ ਕਿ ਆਈ. ਪੀ. ਓ. ਲਈ ਮੁੱਲ ਘੇਰਾ 1,287-1,352 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਉੱਪਰਲੀ ਹੱਦ ’ਤੇ ਕੰਪਨੀ ਦੀ ਕੁੱਲ ਕੀਮਤ ਕਰੀਬ 6,000 ਕਰੋੜ ਰੁਪਏ ਦੱਸੀ ਗਈ ਹੈ। ਇਹ ਐਲਾਨ ਕੀਤਾ ਗਿਆ ਹੈ ਕਿ ਇਹ ਆਈ. ਪੀ. ਓ. 4 ਮਾਰਚ ਨੂੰ ਖੁੱਲ੍ਹੇਗਾ ਅਤੇ 6 ਮਾਰਚ ਨੂੰ ਬੰਦ ਹੋਵੇਗਾ। ਵੱਡੇ (ਐਂਕਰ) ਨਿਵੇਸ਼ਕ 2 ਮਾਰਚ ਨੂੰ ਬੋਲੀ ਲਾ ਸਕਣਗੇ।
ਇਹ ਵੀ ਪੜ੍ਹੋ : 'ਲਾਲਚ ਨਹੀਂ, ਸਮਝਦਾਰੀ ਦਿਖਾਓ, Gold ’ਚ ਨਿਵੇਸ਼ ਲਈ ਜਾਗਰੂਕਤਾ ਅਤੇ ਜਾਣਕਾਰੀ ਦੋਵੇਂ ਜ਼ਰੂਰੀ'
ਆਈ. ਪੀ. ਓ. ’ਚ ਕੋਈ ਨਵਾਂ ਸ਼ੇਅਰ ਸ਼ਾਮਲ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ‘ਬਿਕਰੀ ਪੇਸ਼ਕਸ਼’ (ਓ. ਐੱਫ. ਐੱਸ.) ਪ੍ਰਣਾਲੀ ’ਤੇ ਆਧਾਰਿਤ ਹੈ, ਜਿਸ ’ਚ ਪ੍ਰਮੋਟਰ ਮਨੀਸ਼ ਸ਼ਰਮਾ ਅਤੇ ਅਸ਼ਵਨੀ ਅਮਿਤ ਦੀਕਸ਼ਿਤ ਸਮੇਤ ਹੋਰ ਨਿਵੇਸ਼ਕ ਕੁੱਲ 80,43,300 ਸ਼ੇਅਰ ਵੇਚਣਗੇ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਇਹ ਵੀ ਪੜ੍ਹੋ : ਅੱਜ ਤੋਂ ਸੋਨੇ-ਚਾਂਦੀ 'ਤੇ ਹਟਾ ਦਿੱਤੀ ਗਈ ਹੈ ਇਹ ਪਾਬੰਦੀ; ਜਾਣੋ ਕਿਸਨੂੰ ਹੋਵੇਗਾ ਫ਼ਾਇਦਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
