ਰਾਜ ਸਭਾ ਦੀਆਂ ਵਾਧੂ ਸੀਟਾਂ ਲਈ 4 ਸੂਬਿਆਂ ’ਚ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’

Friday, Mar 06, 2026 - 11:34 PM (IST)

ਰਾਜ ਸਭਾ ਦੀਆਂ ਵਾਧੂ ਸੀਟਾਂ ਲਈ 4 ਸੂਬਿਆਂ ’ਚ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’

ਨੈਸ਼ਨਲ ਡੈਸਕ- ਭਾਜਪਾ ਨੇ ਰਾਜ ਸਭਾ ’ਤ ਇਕ ਵਾਧੂ ਸੀਟ ਜਿੱਤਣ ਲਈ ਘੱਟੋ-ਘੱਟ 4 ਸੂਬਿਆਂ ਚ ‘ਆਪ੍ਰੇਸ਼ਨ ਲੋਟਸ’ ਸ਼ੁਰੂ ਕੀਤਾ ਹੈ। ਪਾਰਟੀ ਨੇ ਜਾਂ ਤਾਂ ਐੱਨ. ਡੀ. ਏ. ਦੇ ਸਹਿਯੋਗੀਆਂ ਦੇ 4 ਉਮੀਦਵਾਰ ਖੜ੍ਹੇ ਕਰਨ ਜਾਂ ਇਨ੍ਹਾਂ ਸੂਬਿਆਂ ’ਚ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਹੈ।

ਭਾਜਪਾ ਨੇ ਬਿਹਾਰ, ਹਰਿਆਣਾ, ਓਡਿਸ਼ਾ ਤੇ ਅਾਸਾਮ ’ਚ ਇਕ-ਇਕ ਵਾਧੂ ਉਮੀਦਵਾਰ ਖੜ੍ਹਾ ਕੀਤਾ ਹੈ। ਹਾਲਾਂਕਿ ਉਸ ਕੋਲ ਖੁੱਦ ਜਾਂ ਸਹਿਯੋਗੀ ਪਾਰਟੀਆਂ ਕੋਲ ਵੀ ਚੋਖੀ ਗਿਣਤੀ ਦੀ ਘਾਟ ਹੈ। ਫਿਰ ਵੀ ਉਸ ਨੇ 4 ਵਾਧੂ ਉਮੀਦਵਾਰ ਖੜ੍ਹੇ ਕੀਤੇ ਹਨ।

ਭਾਜਪਾ ਨੇ ਆਪਣੇ ਚੋਣ ਨਿਸ਼ਾਨ ’ਤੇ ਲੜੀਆਂ ਜਾਣ ਵਾਲੀਆਂ 12 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਮਹਾਰਾਸ਼ਟਰ ’ਚ , ਓਡਿਸ਼ਾ ਚ’ 2, ਅਾਸਾਮ ’ਚ 2, ਹਰਿਆਣਾ ’ਚ ਇਕ, ਬਿਹਾਰ ’ਚ 2, ਪੱਛਮੀ ਬੰਗਾਲ ’ਚ ਇਕ ਤੇ ਛੱਤੀਸਗੜ੍ਹ ’ਚ ਇਕ ਹੈ। ਐੱਨ. ਡੀ. ਏ. ਦੇ ਰਾਮਦਾਸ ਅਠਾਵਲੇ ਜੋ ਮਹਾਰਾਸ਼ਟਰ ਚੋਂ ਕੇਂਦਰੀ ਰਾਜ ਮੰਤਰੀ ਹਨ, ਨੂੰ ਵੀ ਮੈਦਾਨ ’ਚ ਉਤਾਰਿਆ ਗਿਆ ਹੈ। ਬਿਹਾਰ ’ਚ ਇਸ ਨੇ ਐੱਨ. ਡੀ. ਏ. ਦੇ ਉਮੀਦਵਾਰ ਦੀ ਹਾਰ ਨੂੰ ਯਕੀਨੀ ਬਣਾਉਣ ਲਈ ਪੰਜਵੇਂ ਉਮੀਦਵਾਰ ਉਪੇਂਦਰ ਕੁਸ਼ਵਾਹਾ (ਆਰ. ਐੱਲ. ਐੱਮ.) ਦੀ ਹਮਾਇਤ ਕੀਤੀ ਹੈ। ਮਹਾਂਗਠਜੋੜ ਕੋਲ ਆਪਣੀ ਜਿੱਤ ਯਕੀਨੀ ਬਣਾਉਣ ਲਈ ਕਾਫ਼ੀ ਗਿਣਤੀ ਹੈ ਪਰ ਭਾਜਪਾ ਦਾ ‘ਆਪ੍ਰੇਸ਼ਨ ਲੋਟਸ’ ਖਿੜਨ ਵਾਲਾ ਹੈ।

ਇਸੇ ਤਰ੍ਹਾਂ ਅਾਸਾਮ ’ਚ ਭਾਜਪਾ ਸ਼ਾਇਦ ਦੋ ਸੀਟਾਂ ਜਿੱਤ ਸਕੇ ਪਰ ਮੁੱਖ ਮੰਤਰੀ ਨੇ ਹਾਈ ਕਮਾਨ ਨੂੰ ਕਿਹਾ ਕਿ ਉਹ ਤੀਜਾ ਉਮੀਦਵਾਰ ਖੜ੍ਹਾ ਕਰੇ ਅਤੇ ਸੀਟ ਆਪਣੇ ਸਹਿਯੋਗੀ ਯੂ. ਪੀ. ਪੀ.ਐੱਲ. ਨੂੰ ਦੇਵੇ ਤਾਂ ਜੋ ਕਾਂਗਰਸ ਉਮੀਦਵਾਰ ਦੀ ਹਾਰ ਯਕੀਨੀ ਬਣਾਈ ਜਾ ਸਕੇ। ਕਾਂਗਰਸ ਕੋਲ 3 ਵੋਟਾਂ ਘੱਟ ਹਨ ਅਤੇ ਭਾਜਪਾ ਕੋਲ ਹੋਰ ਵੀ ਘੱਟ। ਭਾਜਪਾ ਨੇ ਓਡਿਸ਼ਾ ’ਚ ਇਕ ਆਜ਼ਾਦ ਉਮੀਦਵਾਰ ਦਿਲੀਪ ਰੇਅ ਦੀ ਵੀ ਹਮਾਇਤ ਕੀਤੀ ਹੈ, ਹਾਲਾਂਕਿ ਕਾਂਗਰਸ-ਬੀਜਦ ਨੇ ਇਕ ਸਾਂਝਾ ਉਮੀਦਵਾਰ ਖੜ੍ਹਾ ਕੀਤਾ ਹੈ ਤੇ ਉਨ੍ਹਾਂ ਕੋਲ ਗਿਣਤੀ ਵੀ ਹੈ।

ਦਿਲਚਸਪ ਗੱਲ ਇਹ ਹੈ ਕਿ ਭਾਜਪਾ ਨੇ ਹਰਿਆਣਾ ’ਚ ਰਾਜ ਸਭਾ ਲਈ ਆਜ਼ਾਦ ਸਤੀਸ਼ ਕੰਡਾਲ ਦੀ ਹਮਾਇਤ ਕੀਤੀ ਹੈ। ਉਨ੍ਹਾਂ 2019 ਦੀਆਂ ਚੋਣਾਂ ਭਾਜਪਾ ਉਮੀਦਵਾਰ ਵਜੋਂ ਲੜੀਆਂ ਸਨ। ਅਧਿਕਾਰਤ ਤੌਰ ’ਤੇ ਭਾਜਪਾ ਨੇ ਸੰਜੇ ਭਾਟੀਆ ਨੂੰ ਰਾਜ ਸਭਾ ਲਈ ਮੈਦਾਨ ’ਚ ਉਤਾਰਿਆ ਹੈ । ਦੂਜੀ ਸੀਟ ਲਈ ਉਹ ਲਗਭਗ 20 ਅਤੇ ਹੋਰ ਵੋਟਾਂ ਤੇ ਭਰੋਸਾ ਕਰ ਰਹੀ ਹੈ।


author

Rakesh

Content Editor

Related News