RBI ਨੇ ਸਰਕਾਰੀ ਜ਼ਮਾਨਤਾਂ ਦੀ ਖਰੀਦ ਨਾਲ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ

Tuesday, Mar 10, 2026 - 03:33 PM (IST)

RBI ਨੇ ਸਰਕਾਰੀ ਜ਼ਮਾਨਤਾਂ ਦੀ ਖਰੀਦ ਨਾਲ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੋਮਵਾਰ ਨੂੰ ਖੁੱਲ੍ਹੇ ਬਾਜ਼ਾਰ ਸੰਚਾਲਨ (ਓ. ਐੱਮ. ਓ.) ਦੇ ਤਹਿਤ ਸਰਕਾਰੀ ਜ਼ਮਾਨਤਾਂ ਦੀ ਖਰੀਦ ਕਰ ਕੇ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ। ਇਹ ਓ. ਐੱਮ. ਓ. ਖਰੀਦ ਨਿਲਾਮੀ ਬੈਂਕਿੰਗ ਪ੍ਰਣਾਲੀ ਤੋਂ ਵੱਡੇ ਪੱਧਰ ’ਤੇ ਨਕਦੀ ਨਿਕਾਸੀ ਦੇ ਖਦਸ਼ੇ ਨੂੰ ਦੇਖਦੇ ਹੋਏ ਕੀਤੀ ਗਈ। ਦਰਅਸਲ, ਇਸ ਮਹੀਨੇ ਦੇ ਅੰਤ ’ਚ ਅਗਾਊਂ ਟੈਕਸ ਅਤੇ ਜੀ. ਐੱਸ. ਟੀ. ਦੇ ਭੁਗਤਾਨ ਹੋਣ ਵਾਲੇ ਹਨ।

ਇਹ ਵੀ ਪੜ੍ਹੋ :  ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਇਹ ਵੀ ਪੜ੍ਹੋ
ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ

ਆਰ. ਬੀ. ਆਈ. ਦੇ ਅੰਕੜਿਆਂ ਮੁਤਾਬਕ, ਚਾਲੂ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਕੇਂਦਰੀ ਬੈਂਕ ਓ. ਐੱਮ. ਓ. ਰਾਹੀਂ ਸਰਕਾਰੀ ਜ਼ਮਾਨਤਾਂ ਦੀ ਖਰੀਦ ਕਰ ਕੇ ਲੱਗਭਗ 2. 50 ਲੱਖ ਕਰੋੜ ਰੁਪਏ ਦੀ ਨਕਦੀ ਪਾ ਚੁੱਕਾ ਹੈ।

ਇਹ ਵੀ ਪੜ੍ਹੋ :  ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਇਹ ਵੀ ਪੜ੍ਹੋ :   ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?

ਆਰ. ਬੀ. ਆਈ. ਨੇ ਬਿਆਨ ’ਚ ਕਿਹਾ ਕਿ ਉਸ ਨੇ 13,507 ਕਰੋੜ ਰੁਪਏ ਮੁੱਲ ਦੇ 6.33 ਫੀਸਦੀ ਸਰਕਾਰੀ ਜ਼ਮਾਨਤ (ਜੀ. ਐੱਸ.) 2035 ਬਾਂਡ, 13,494 ਕਰੋੜ ਰੁਪਏ ਮੁੱਲ ਦੇ 6.01 ਫੀਸਦੀ ਜੀ. ਐੱਸ. 2030 ਬਾਂਡ, 8,157 ਕਰੋੜ ਰੁਪਏ ਮੁੱਲ ਦੇ 6.10 ਫੀਸਦੀ ਜੀ. ਐੱਸ. 2031 ਬਾਂਡ, 6,955 ਕਰੋੜ ਰੁਪਏ ਮੁੱਲ ਦੇ 7.30 ਫੀਸਦੀ ਜੀ. ਐੱਸ. 2053 ਬਾਂਡ ਖਰੀਦੇ। ਇਨ੍ਹਾਂ ਤੋਂ ਇਲਾਵਾ 4,479 ਕਰੋੜ ਰੁਪਏ ਮੁੱਲ ਦੇ 7.18 ਫੀਸਦੀ ਜੀ. ਐੱਸ. 2033 ਬਾਂਡ, 2,304 ਕਰੋੜ ਰੁਪਏ ਮੁੱਲ ਦੇ 6.92 ਫੀਸਦੀ ਜੀ. ਐੱਸ. 2039 ਬਾਂਡ ਅਤੇ 1,104 ਕਰੋੜ ਰੁਪਏ ਦੇ 6.19 ਫੀਸਦੀ ਜੀ. ਐੱਸ. 2034 ਬਾਂਡ ਖਰੀਦੇ ਗਏ ਹਨ। ਮੌਜੂਦਾ ਸਮੇਂ ’ਚ ਬੈਂਕਿੰਗ ਪ੍ਰਣਾਲੀ ’ਚ ਤਰਲਤਾ ਸਰਪਲੱਸ (ਜ਼ਰੂਰਤ ਤੋਂ ਜ਼ਿਆਦਾ ਨਕਦੀ) ਲੱਗਭਗ 2.41 ਲੱਖ ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ :    ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਇਹ ਵੀ ਪੜ੍ਹੋ :   PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News