2 ਬੱਚਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਖੁੱਲ੍ਹੀ ਨੀਂਦ, ਮੋਮੋਜ਼, ਚਾਂਪ ਦੇ ਭਰੇ 4 ਸੈਂਪਲ

Tuesday, Mar 10, 2026 - 04:40 PM (IST)

2 ਬੱਚਿਆਂ ਦੀ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਖੁੱਲ੍ਹੀ ਨੀਂਦ, ਮੋਮੋਜ਼, ਚਾਂਪ ਦੇ ਭਰੇ 4 ਸੈਂਪਲ

ਤਰਨਤਾਰਨ (ਰਮਨ)- ਸਥਾਨਕ ਸ਼ਹਿਰ ’ਚ 2 ਬੱਚਿਆਂ ਦੀ ਮੋਮੋਜ਼ ਅਤੇ ਚਾਂਪ ਖਾਣ ਦੌਰਾਨ ਭੇਤ ਭਰੇ ਹਾਲਾਤ ’ਚ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਨੀਂਦ ਖੁੱਲ੍ਹਦੀ ਨਜ਼ਰ ਆ ਰਹੀ ਹੈ। ਜਿਸ ਦੇ ਚੱਲਦਿਆਂ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਸਥਾਨਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਫਾਸਟ ਫੂਡ ਨਾਲ ਸਬੰਧਤ ਚਾਰ ਸੈਂਪਲ ਸੀਲ ਕਰਦੇ ਹੋਏ ਲੈਬੋਰਟਰੀ ਜਾਂਚ ਲਈ ਭੇਜ ਦਿੱਤੇ ਗਏ ਹਨ। ਜਦ ਕਿ ਬੱਚਿਆਂ ਨੂੰ ਮੋਮੋਜ਼ ਵੇਚਣ ਵਾਲੇ ਵਿਅਕਤੀ ਪਾਸੋਂ ਵੀ ਵੱਖਰੇ ਤੌਰ ’ਤੇ ਸੈਂਪਲ ਲੈ ਕੇ ਲੈਬੋਰਟਰੀ ਜਾਂਚ ਲਈ ਭੇਦ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


author

Shivani Bassan

Content Editor

Related News