ਹੈਰਾਨੀਜਨਕ! ਭਾਰਤ ''ਚ 4 ਕਰੋੜ ਬੱਚੇ ਮੋਟਾਪੇ ਦਾ ਸ਼ਿਕਾਰ, ਅਮਰੀਕਾ ਨੂੰ ਵੀ ਛੱਡਿਆ ਪਿੱਛੇ
Thursday, Mar 05, 2026 - 08:18 AM (IST)
ਜਲੰਧਰ/ਨਵੀਂ ਦਿੱਲੀ : ਭਾਰਤ ਵਿੱਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਇੱਕ ਬਹੁਤ ਹੀ ਡਰਾਉਣੀ ਰਿਪੋਰਟ ਸਾਹਮਣੇ ਆਈ ਹੈ। 'ਵਰਲਡ ਓਬੇਸਿਟੀ ਐਟਲਸ 2026' ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਬੱਚਿਆਂ ਵਿੱਚ ਮੋਟਾਪੇ ਦੇ ਮਾਮਲੇ ਵਿੱਚ ਹੁਣ ਅਮਰੀਕਾ ਤੋਂ ਵੀ ਅੱਗੇ ਨਿਕਲ ਗਿਆ ਹੈ। ਚੀਨ ਤੋਂ ਬਾਅਦ ਭਾਰਤ ਹੁਣ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਸਭ ਤੋਂ ਵੱਧ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਅੱਜ ਦੇ ਸਮੇਂ ਵਿਚ ਬੱਚਿਆਂ ਵਿਚ ਮੋਟਾਪਾ ਬਹੁਤ ਜ਼ਿਆਦਾ ਵੱਧ ਗਿਆ ਹੈ।
ਇਹ ਵੀ ਪੜ੍ਹੋ - ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਗੁਆਂਢੀ ਦੇਸ਼ ਦੀ ਧਰਤੀ, ਦਹਿਸ਼ਤ ਮਾਰੇ ਘਰਾਂ 'ਚੋਂ ਬਾਹਰ ਭੱਜੇ ਲੋਕ
ਭਾਰਤ ਦੇ 4.1 ਕਰੋੜ ਬੱਚਿਆਂ ਦਾ ਵਧਿਆ ਭਾਰ
ਰਿਪੋਰਟ ਵਿੱਚ ਸਾਲ 2025 ਤੱਕ ਦੇ ਅੰਕੜਿਆਂ ਦੇ ਅਧਾਰ 'ਤੇ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਵਿੱਚ 5 ਤੋਂ 19 ਸਾਲ ਦੀ ਉਮਰ ਦੇ ਲਗਭਗ 4.1 ਕਰੋੜ ਬੱਚਿਆਂ ਦਾ ਵਜ਼ਨ ਆਮ ਨਾਲੋਂ ਜ਼ਿਆਦਾ ਹੈ। ਇਨ੍ਹਾਂ ਵਿੱਚੋਂ 1.4 ਕਰੋੜ ਬੱਚੇ ਗੰਭੀਰ ਮੋਟਾਪੇ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਚੀਨ ਇਸ ਸੂਚੀ ਵਿੱਚ ਸਭ ਤੋਂ ਉੱਪਰ ਹੈ, ਜਿੱਥੇ 6.2 ਕਰੋੜ ਬੱਚਿਆਂ ਦਾ ਭਾਰ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਦਾ ਬਾਡੀ ਮਾਸ ਇੰਡੈਕਸ (BMI) ਉੱਚ ਹੈ। ਭਾਰਤ ਦੂਜੇ ਨੰਬਰ 'ਤੇ ਹੈ ਅਤੇ ਸੰਯੁਕਤ ਰਾਜ ਅਮਰੀਕਾ ਤੀਜੇ ਨੰਬਰ 'ਤੇ ਹੈ। ਸੰਯੁਕਤ ਰਾਜ ਅਮਰੀਕਾ ਵਿੱਚ 2.7 ਕਰੋੜ ਬੱਚੇ ਜ਼ਿਆਦਾ ਭਾਰ ਵਾਲੇ ਹਨ ਜਾਂ ਉਨ੍ਹਾਂ ਦਾ BMI ਉੱਚ ਪੱਧਰ ਦਾ ਹੈ।
ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!
ਬਿਮਾਰੀਆਂ ਦਾ ਘਰ ਬਣ ਰਿਹਾ ਬਚਪਨ
ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਸਾਲ 2040 ਤੱਕ ਦੁਨੀਆ ਭਰ ਵਿੱਚ ਅਜਿਹੇ ਬੱਚਿਆਂ ਦੀ ਗਿਣਤੀ 50 ਕਰੋੜ ਤੋਂ ਵੱਧ ਹੋ ਸਕਦੀ ਹੈ। ਬਚਾਅ ਲਈ ਸਕੂਲਾਂ ਵਿੱਚ ਸਿਹਤਮੰਦ ਖਾਣੇ ਨੂੰ ਉਤਸ਼ਾਹਿਤ ਕਰਨ, ਜੰਕ ਫੂਡ ਦੇ ਇਸ਼ਤਿਹਾਰਾਂ 'ਤੇ ਰੋਕ ਲਗਾਉਣ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ 'ਤੇ ਟੈਕਸ ਵਧਾਉਣ ਵਰਗੇ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਰਿਪੋਰਟ ਮੁਤਾਬਕ ਮੋਟਾਪਾ ਸਿਰਫ਼ ਭਾਰ ਵਧਣਾ ਨਹੀਂ ਹੈ, ਸਗੋਂ ਇਹ ਗੰਭੀਰ ਬਿਮਾਰੀਆਂ ਦਾ ਸੱਦਾ ਹੈ। ਭਾਰਤ ਵਿੱਚ ਉੱਚ ਬੀ.ਐਮ.ਆਈ. (BMI) ਕਾਰਨ ਬੱਚਿਆਂ ਵਿੱਚ ਹੇਠ ਲਿਖੀਆਂ ਸਮੱਸਿਆਵਾਂ ਵਧਣ ਦਾ ਖ਼ਦਸ਼ਾ ਹੈ:
ਇਹ ਵੀ ਪੜ੍ਹੋ - ਜੇਕਰ ਤੁਹਾਡੇ ਬੱਚੇ ਵੀ ਖਾਂਦੇ ਨੇ ਕ੍ਰੀਮ ਰੋਲ ਤਾਂ ਸਾਵਧਾਨ! ਤਸਵੀਰਾਂ ਦੇਖ ਆਉਣਗੀਆਂ ਕਚੀਚੀਆਂ
ਹਾਈ ਬਲੱਡ ਪ੍ਰੈਸ਼ਰ: ਪੀੜਤ ਬੱਚਿਆਂ ਦੀ ਗਿਣਤੀ 29 ਲੱਖ ਤੋਂ ਵਧ ਕੇ 42 ਲੱਖ ਹੋ ਸਕਦੀ ਹੈ।
ਸ਼ੂਗਰ (ਹਾਈਪਰਗਲਾਈਸੀਮੀਆ): ਮਾਮਲੇ 13 ਲੱਖ ਤੋਂ ਵਧ ਕੇ 19 ਲੱਖ ਹੋਣ ਦਾ ਅਨੁਮਾਨ ਹੈ।
ਖੂਨ ਵਿੱਚ ਚਰਬੀ (ਟ੍ਰਾਈਗਲਿਸਰਾਈਡਸ): ਅਜਿਹੇ ਬੱਚਿਆਂ ਦੀ ਗਿਣਤੀ 43 ਲੱਖ ਤੋਂ ਵਧ ਕੇ 60 ਲੱਖ ਤੱਕ ਪਹੁੰਚ ਸਕਦੀ ਹੈ।
ਕਿਉਂ ਵਧ ਰਿਹਾ ਹੈ ਮੋਟਾਪਾ?
ਸਰੀਰਕ ਗਤੀਵਿਧੀਆਂ ਦੀ ਕਮੀ: 11 ਤੋਂ 17 ਸਾਲ ਦੇ ਕਰੀਬ 74% ਕਿਸ਼ੋਰ ਲੋੜੀਂਦੀ ਖੇਡ-ਕੁੱਦ ਜਾਂ ਸਰੀਰਕ ਮਿਹਨਤ ਨਹੀਂ ਕਰਦੇ।
ਖੁਰਾਕ ਦੀ ਘਾਟ: ਸਕੂਲ ਜਾਣ ਵਾਲੇ ਸਿਰਫ਼ 35.5% ਬੱਚਿਆਂ ਨੂੰ ਹੀ ਸਕੂਲ ਵਿੱਚ ਭੋਜਨ ਮਿਲ ਪਾਉਂਦਾ ਹੈ।
ਮਾਂ ਦੇ ਦੁੱਧ ਦੀ ਕਮੀ: 32.6% ਸ਼ਿਸ਼ੂਆਂ ਨੂੰ ਪਹਿਲੇ ਪੰਜ ਮਹੀਨਿਆਂ ਵਿੱਚ ਲੋੜੀਂਦਾ ਮਾਂ ਦਾ ਦੁੱਧ ਨਹੀਂ ਮਿਲਦਾ।
ਮਾਵਾਂ ਦੀ ਸਿਹਤ: 15-49 ਸਾਲ ਦੀਆਂ 13.4% ਔਰਤਾਂ ਉੱਚ ਬੀ.ਐਮ.ਆਈ. ਅਤੇ 4.2% ਟਾਈਪ-2 ਸ਼ੂਗਰ ਤੋਂ ਪੀੜਤ ਹਨ, ਜਿਸਦਾ ਅਸਰ ਬੱਚਿਆਂ 'ਤੇ ਵੀ ਪੈਂਦਾ ਹੈ।
ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
