ਮੰਦਰ ਦੇ ਪੁਜਾਰੀ ਦਾ ਗਲਾ ਘੁੱਟ ਕੇ ਕਤਲ, ਅਹਾਤੇ ਦੇ ਕਮਰੇ ''ਚੋਂ ਮਿਲੀ ਲਾਸ਼

Monday, Nov 17, 2025 - 03:01 PM (IST)

ਮੰਦਰ ਦੇ ਪੁਜਾਰੀ ਦਾ ਗਲਾ ਘੁੱਟ ਕੇ ਕਤਲ, ਅਹਾਤੇ ਦੇ ਕਮਰੇ ''ਚੋਂ ਮਿਲੀ ਲਾਸ਼

ਬਦੌਣ (ਯੂਪੀ) : ਬਦੌਣ ਜ਼ਿਲ੍ਹੇ ਦੇ ਸਿਵਲ ਲਾਈਨਜ਼ ਇਲਾਕੇ ਵਿੱਚ ਸਥਿਤ ਸਰਵੇਸ਼ਵਰ ਸਾਈਂ ਮੰਦਰ ਦੇ ਪੁਜਾਰੀ ਦਾ ਅਣਪਛਾਤੇ ਹਮਲਾਵਰਾਂ ਨੇ ਕਥਿਤ ਤੌਰ 'ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਜਾਰੀ ਦੀ ਲਾਸ਼ ਮੰਦਰ ਦੇ ਅੰਦਰਲੇ ਕਮਰੇ ਵਿੱਚੋਂ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਘਟਨਾ ਨੂੰ ਅੰਜ਼ਾਮ ਦੇਣ ਆਏ ਹਮਲਾਵਰਾਂ ਨੇ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋੜ ਦਿੱਤੇ ਅਤੇ ਕਤਲ ਕਰਨ ਤੋਂ ਬਾਅਦ ਡੀਵੀਆਰ ਲੈ ਗਏ।

ਪੜ੍ਹੋ ਇਹ ਵੀ : ਦਿੱਲੀ ਧਮਾਕਾ 'ਚ ਨਵਾਂ ਮੋੜ: ਜਾਂਚ ਦੌਰਾਨ ਕਾਰ 'ਚੋਂ ਮਿਲੀ ਜੁੱਤੀ, ਵਿਸਫੋਟਕ ਦੀ ਵਰਤੋਂ ਨੂੰ ਲੈ ਕੇ ਹੋਏ ਕਈ ਖ਼ੁਲਾਸੇ

ਸਰਵੇਸ਼ਵਰ ਸਾਈਂ ਮੰਦਰ ਦੇ ਮੈਨੇਜਰ ਸੁਰੇਂਦਰ ਵੈਸ਼ਯ ਨੇ ਦੱਸਿਆ ਕਿ ਵਜ਼ੀਰਗੰਜ ਥਾਣਾ ਖੇਤਰ ਦੇ ਕਾਲੀਆ ਕਾਜਮਪੁਰ ਪਿੰਡ ਦੇ ਰਹਿਣ ਵਾਲੇ ਪੁਜਾਰੀ ਮਨੋਜ ਸ਼ੰਖਧਰ 2016 ਤੋਂ ਮੰਦਰ ਵਿੱਚ ਪੁਜਾਰੀ ਵਜੋਂ ਸੇਵਾ ਨਿਭਾ ਰਹੇ ਸਨ। ਉਨ੍ਹਾਂ ਕਿਹਾ ਕਿ ਪੁਜਾਰੀ ਮਨੋਜ ਸ਼ੰਖਧਰ (40) ਦੀ ਲਾਸ਼ ਉਨ੍ਹਾਂ ਦੇ ਕਮਰੇ ਵਿੱਚੋਂ ਬਰਾਮਦ ਹੋਈ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਸਵੇਰੇ ਇੱਕ ਸ਼ਰਧਾਲੂ ਮੰਦਰ ਪਹੁੰਚਿਆ। ਪੇਂਡੂ ਵਧੀਕ ਪੁਲਸ ਸੁਪਰਡੈਂਟ ਹਿਰਦੇਸ਼ ਕੁਮਾਰ ਕਥੇਰੀਆ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 4 ਵਜੇ ਕੁਝ ਅਣਪਛਾਤੇ ਹਮਲਾਵਰਾਂ ਨੇ ਪੁਜਾਰੀ ਮਨੋਜ ਸ਼ੰਖਧਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ

ਪੁਲਸ ਮੁਤਾਬਕ ਹਮਲਾਵਰਾਂ ਨੇ ਕਤਲ ਉਸ ਸਮੇਂ ਕੀਤਾ, ਜਦੋਂ ਪੁਜਾਰੀ ਸਰਵੇਸ਼ਵਰ ਸਾਈਂ ਮੰਦਰ ਕੰਪਲੈਕਸ ਦੇ ਅੰਦਰ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ। ਉਨ੍ਹਾਂ ਕਿਹਾ ਕਿ ਮੰਦਰ ਵਿੱਚੋਂ ਦੋ ਚਾਂਦੀ ਦੇ ਮੁਕਟ ਗਾਇਬ ਹਨ। ਕਾਤਲਾਂ ਨੇ ਪੁਜਾਰੀ ਦਾ ਮੋਬਾਈਲ ਫੋਨ ਅਤੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਲੈ ਲਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ। ਪੁਲਸ ਨੇ ਪੁਜਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ : ਰੂਹ ਕੰਬਾਊ ਹਾਦਸਾ: ਬੇਕਾਬੂ ਕਾਰ ਨੇ ਬਾਰਾਤੀਆਂ ਨੂੰ ਦਰੜਿਆ, 5 ਲੋਕਾਂ ਦੀ ਦਰਦਨਾਕ ਮੌਤ


author

rajwinder kaur

Content Editor

Related News